54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ

By  Jashan A June 8th 2019 10:39 PM -- Updated: June 8th 2019 10:42 PM

54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ,ਸੰਗਰੂਰ: ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫਤਿਹਵੀਰ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ। 2 ਦਿਨਾਂ ਤੋਂ ਲਗਾਤਾਰ ਬਚਾਅ ਲਈ ਚੱਲ ਰਹੇ ਰੈਸਕਿਊ ਆਪਰੇਸ਼ਨ ਦੇ ਬਾਅਦ ਵੀ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ।

sng 54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ

ਤਕਰੀਬਨ 54 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਤੇ ਅਜੇ ਵੀ ਫਤਿਹਵੀਰ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਬਚਾਅ ਟੀਮ ਵੱਲੋਂ 84 ਤੋਂ 86 ਫੁੱਟ ਤੱਕ ਖੱਡਾ ਖੋਦਿਆ ਜਾ ਚੁੱਕਾ ਹੈ ਅਤੇ ਫਤਿਹਵੀਰ 110 ਫੁੱਟ 'ਤੇ ਫਸਿਆ ਹੋਇਆ ਹੈ।

ਹੋਰ ਪੜ੍ਹੋ:ਇਸ ਸਕੂਲ ਨੇ ਕਈ ਘੰਟਿਆਂ ਤੱਕ ਕੁਰਸੀ ਨਾਲ ਬੰਨ੍ਹ ਕੇ ਰੱਖਿਆ ਬੱਚਾ

sng 54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ

ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ।

sng 54 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ

ਸੂਬੇ ਭਰ ਦੇ ਲੋਕ ਫਤਿਹਵੀਰ ਲਈ ਅਰਦਾਸਾਂ ਕਰ ਰਹੇ ਹਨ ਤੇ ਉਸ ਦੀ ਸਲਾਮਤੀ ਮੰਗ ਰਹੇ ਹਨ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ।

-PTC News

Related Post