ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਨਾਮਜ਼ਦ 2 ਪੁਲਿਸ ਅਧਿਕਾਰੀਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਖੜਕਾਇਆ ਅਦਾਲਤ ਦਾ ਦਰਵਾਜਾ

By  Jashan A April 19th 2019 06:41 PM

ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਨਾਮਜ਼ਦ 2 ਪੁਲਿਸ ਅਧਿਕਾਰੀਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਖੜਕਾਇਆ ਅਦਾਲਤ ਦਾ ਦਰਵਾਜਾ,ਜਲੰਧਰ/ਮੋਹਾਲੀ : ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ ਭਖਦਾ ਜਾ ਰਿਹਾ ਹੈ।

asi ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਨਾਮਜ਼ਦ 2 ਪੁਲਿਸ ਅਧਿਕਾਰੀਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਖੜਕਾਇਆ ਅਦਾਲਤ ਦਾ ਦਰਵਾਜਾ

29 ਮਾਰਚ ਦੀ ਸ਼ਾਮ ਨੂੰ ਜਲੰਧਰ ਦੇ ਪ੍ਰਤਾਪਪੁਰਾ 'ਚ ਪਾਦਰੀ ਐਂਥਨੀ ਦੀ ਕੋਠੀ 'ਚ ਰੇਡ ਕਰ ਕੇ ਕਰੋੜਾਂ ਰੁਪਏ ਦੀ ਹਵਾਲਾ ਰਾਸ਼ੀ ਫੜਨ ਦਾ ਦਾਅਵਾ ਕਰਨ ਵਾਲੀ ਖੰਨਾ ਪੁਲਸ, ਜੋ ਕਿ ਬਾਅਦ 'ਚ 6 ਕਰੋੜ ਰੁਪਏ ਦੇ ਗ਼ਬਨ ਦੇ ਦੋਸ਼ਾਂ 'ਚ ਫਸੀ ਹੈ, ਦੇ ਮਾਮਲੇ 'ਚ ਹੁਣ ਐੱਸ. ਆਈ. ਟੀ. ਜਾਂਚ ਕਰ ਰਹੀ ਹੈ। ਇਸ ਦੇ ਨਾਲ- ਨਾਲ ਦੋ ਜ਼ਿਲਿਆਂ ਦੀ ਪੁਲਿਸ ਦੀ ਮਦਦ ਲੈ ਕੇ ਜਾਂਚ ਨੂੰ ਜਲਦੀ ਪੂਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ:ਮੋਰਿੰਡਾ: ਏ. ਐਸ. ਆਈ. ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ, ਪਰਿਵਾਰ ‘ਚ ਛਾਇਆ ਮਾਤਮ

ਇਸ ਮਾਮਲੇ 'ਚ ਨਾਮਜ਼ਦ 2 ਪੁਲਿਸ ਅਧਿਕਾਰੀਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਦਾ ਦਰਵਾਜਾ ਖੜਕਾਇਆ ਹੈ। ਏ ਐੱਸ ਆਈ ਜੋਗਿੰਦਰ ਸਿੰਘ ਤੇ ਏ ਐੱਸ ਆਈ ਰਾਜਪ੍ਰੀਤ ਸਿੰਘ ਨੇ ਮੋਹਾਲੀ ਅਦਾਲਤ ਅੰਤਰਿਮ ਜ਼ਮਾਨਤ ਅਰਜ਼ੀ ਲਗਾਈ ਹੈ। ਸਟੇਟ ਕਰਾਈਮ ਥਾਣਾ ਮੋਹਾਲੀ 'ਚ ਏ ਐੱਸ ਆਈ ਜੋਗਿੰਦਰ ਸਿੰਘ ਤੇ ਏ ਐੱਸ ਆਈ ਰਾਜਪ੍ਰੀਤ ਖਿਲਾਫ ਦਰਜ ਹੈ।

asi ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਨਾਮਜ਼ਦ 2 ਪੁਲਿਸ ਅਧਿਕਾਰੀਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਖੜਕਾਇਆ ਅਦਾਲਤ ਦਾ ਦਰਵਾਜਾ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਸਮਰਾਲਾ ਪੁਲਿਸ ਨੇ ਮੁਲਜ਼ਮ ਤੇ ਖੰਨਾ ਪੁਲਿਸ ਦਾ ਮੁਖ਼ਬਰ ਸੁਰਿੰਦਰ ਸਿੰਘ ਨੂੰ ਨਾਕੇਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।

-PTC News

Related Post