ਕਲਯੁੱਗੀ ਪਿਓ ਦਾ ਸ਼ਰਮਨਾਕ ਕਾਰਾ , 9 ਸਾਲਾ ਧੀ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੇ ਪਿਓ ਦੀ ਵੀਡੀਓ ਵਾਇਰਲ

By  Shanker Badra August 26th 2021 03:52 PM

ਬਰਨਾਲਾ : ਜ਼ਿਲਾ ਬਰਨਾਲਾ ਦੇ ਪਿੰਡ ਮਹਿਤਾ ਵਿਖੇ ਇਕ ਕਲਯੁੱਗੀ ਪਿਓ ਵੱਲੋਂ ਆਪਣੀ 9 ਸਾਲਾ ਧੀ ਨੂੰ ਜਾਨਵਰਾਂ ਵਾਂਗ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਦੋਸ਼ੀ ਨੂੰ ਕਾਬੂ ਕੀਤਾ ਹੈ। ਇਸ ਛੋਟੀ ਬੱਚੀ ਦਾ ਨਾਂਅ ਕੋਮਲਪ੍ਰੀਤ ਕੌਰ ਪੁੱਤਰੀ ਗੁਰਜੰਟ ਸਿੰਘ, ਉਮਰ 9 ਸਾਲ ਵਾਸੀ ਮਹਿਤਾ ਜ਼ਿਲ੍ਹਾ ਬਰਨਾਲਾ ਹੈ।

ਕਲਯੁੱਗੀ ਪਿਓ ਦਾ ਸ਼ਰਮਨਾਕ ਕਾਰਾ , 9 ਸਾਲਾ ਧੀ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੇ ਪਿਓ ਦੀ ਵੀਡੀਓ ਵਾਇਰਲ

ਓਧਰ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵਲੋਂ ਸਖ਼ਤੀ ਅਪਣਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਕਰ ਕੇ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਕਮਿਸ਼ਨ ਦਫ਼ਤਰ 'ਚ ਭੇਜਣ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਵਲੋਂ ਇਕ ਪੱਤਰ ਜਾਰੀ ਕਰ ਕੇ ਦਿੱਤੀ ਗਈ ਹੈ।

ਕਲਯੁੱਗੀ ਪਿਓ ਦਾ ਸ਼ਰਮਨਾਕ ਕਾਰਾ , 9 ਸਾਲਾ ਧੀ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੇ ਪਿਓ ਦੀ ਵੀਡੀਓ ਵਾਇਰਲ

ਉਪ ਕਪਤਾਨ ਪੁਲਸ ਤਪਾ ਬਲਜੀਤ ਸਿੰਘ ਬਰਾੜ ਅਤੇ ਥਾਣਾ ਮੁੱਖੀ ਜਗਜੀਤ ਸਿੰਘ ਘੁੰਮਾਣ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਪੀੜਤ ਕੁੜੀ ਨੂੰ ਆਪਣੇ ਨਾਲ ਲਿਜਾ ਕੇ ਸਿਵਲ ਹਸਪਤਾਲ ਤਪਾ ਵਿਖੇ ਇਲਾਜ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਉਸ ਨੂੰ ਬਾਲ ਸੰਭਾਲ ਸੰਸਥਾ ਨੂੰ ਸੌਂਪ ਦਿੱਤਾ ਜਾਵੇਗਾ।

ਕਲਯੁੱਗੀ ਪਿਓ ਦਾ ਸ਼ਰਮਨਾਕ ਕਾਰਾ , 9 ਸਾਲਾ ਧੀ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੇ ਪਿਓ ਦੀ ਵੀਡੀਓ ਵਾਇਰਲ

ਇਸ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਲਗਭਗ 20 ਵਰ੍ਹੇ ਪਹਿਲਾਂ ਕੁੱਟਮਾਰ ਕਰਨ ਵਾਲੇ ਵਿਅਕਤੀ ਦੇ ਭਾਈ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਘਰਵਾਲੀ ਗੁਰਮੇਲ ਕੌਰ ਨੂੰ ਕੁੱਟਮਾਰ ਕਰਨ ਵਾਲੇ ਵਿਅਕਤੀ ਗੁਰਜੰਟ ਸਿੰਘ ਦੇ ਲੜ ਲਾ ਦਿੱਤਾ ਸੀ ,ਜਿਹਦੇ ਇੱਕ ਮੁੰਡਾ ਤੇ ਇਕ ਕੁੜੀ ਸਨ। ਕੁੱਟਮਾਰ ਦੇ ਡਰੋਂ ਗੁਰਮੇਲ ਕੌਰ ਅਤੇ ਉਸਦਾ ਮੁੰਡਾ ਲਗਭਗ ਚਾਰ ਵਰ੍ਹੇ ਪਹਿਲਾਂ ਘਰ ਛੱਡ ਕੇ ਚਲੇ ਗਏ। ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਕਿੱਥੇ ਹਨ।

ਕਲਯੁੱਗੀ ਪਿਓ ਦਾ ਸ਼ਰਮਨਾਕ ਕਾਰਾ , 9 ਸਾਲਾ ਧੀ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੇ ਪਿਓ ਦੀ ਵੀਡੀਓ ਵਾਇਰਲ

ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਕੁੜੀ ਪਿਓ ਤੋਂ ਡਰਦੀ ਗੁਰਦੁਆਰਾ ਸਾਹਿਬ ਵਿਖੇ ਸੌ ਗਈ। ਇਸ ਦਾ ਪਿਓ ਇਸ ਨੂੰ ਲੱਭਦਾ ਰਿਹਾ ਅਤੇ ਸਵੇਰੇ 10 ਵਜੇ ਜਦ ਘਰ ਬੱਚੀ ਮਿਲ ਗਈ ਤਾਂ ਘਰ ਲੈ ਜਾ ਕੇ ਥਾਪੀਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਲੱਗ ਪਿਆ ਜਦ ਗੁਆਾਂਢੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਵੀ ਬੁਰਾ ਭਲਾ ਬੋਲਿਆ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।ਬਾਪ ਨੇ ਬੱਚੀ ਦੇ ਸਿਰ 'ਚ ਥਾਪਾ ਮਾਰਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਤਾਂ ਹਸਪਤਾਲ 'ਚ 9 ਟਾਂਕੇ ਲਗਾਏ ਗਏ।

-PTCNews

Related Post