ਪ੍ਰਿੰਸੀਪਲ ਦੀ ਮਿਹਨਤ ਲਿਆਈ ਰੰਗ, 90 ਦਿਨਾਂ 'ਚ ਬਦਲੀ ਸਕੂਲ ਦੀ ਨੁਹਾਰ, ਤੁਸੀਂ ਵੀ ਦੇਖੋ ਤਸਵੀਰਾਂ

By  Jashan A April 7th 2019 03:58 PM

ਪ੍ਰਿੰਸੀਪਲ ਦੀ ਮਿਹਨਤ ਲਿਆਈ ਰੰਗ, 90 ਦਿਨਾਂ 'ਚ ਬਦਲੀ ਸਕੂਲ ਦੀ ਨੁਹਾਰ, ਤੁਸੀਂ ਵੀ ਦੇਖੋ ਤਸਵੀਰਾਂ,ਫਾਜ਼ਿਲਕਾ: ਅਕਸਰ ਹੀ ਕਿਹਾ ਜਾਂਦਾ ਹੈ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਰਹਿੰਦਾ ਹੈ।ਸਿੱਖਿਆ ਦੇ ਗੁਰੂਆਂ ਨੇ ਅਜਿਹੀ ਹੀ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ।

school ਪ੍ਰਿੰਸੀਪਲ ਦੀ ਮਿਹਨਤ ਲਿਆਈ ਰੰਗ, 90 ਦਿਨਾਂ 'ਚ ਬਦਲੀ ਸਕੂਲ ਦੀ ਨੁਹਾਰ, ਤੁਸੀਂ ਵੀ ਦੇਖੋ ਤਸਵੀਰਾਂ

ਦਰਅਸਲ ਸਿੱਖਿਆ ਦੇ ਗੁਰੂਆਂ ਨੇ ਭਾਰਤ-ਪਾਕਿ ਸਰਹੱਦ 'ਤੇ ਵਸੇ ਪਿੰਡ ਚਾਨਣਵਾਲਾ ਦੇ ਸਰਕਾਰੀ ਸਕੂਲ ਨੂੰ ਅਜਿਹੀ ਰੰਗਤ ਦਿੱਤੀ ਗਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਅਸ਼-ਅਸ਼ ਕਰ ਉੱਠਦਾ ਹੈ।

ਹੋਰ ਪੜ੍ਹੋ:9 ਮਹੀਨਿਆਂ ਤੋਂ ਸ਼ਗਨ ਸਕੀਮ ਰਾਸ਼ੀ ਦੀ ਉਡੀਕ ਕਰ ਰਹੀਆਂ ਨੇ ਵਿਆਹੁਤਾ ,ਗੁਲਜ਼ਾਰ ਰਣੀਕੇ ਨੇ ਸਰਕਾਰ ‘ਤੇ ਚੁੱਕੇ ਸਵਾਲ

ਮਿਲੀ ਜਾਣਕਾਰੀ ਮੁਤਾਬਕ ਇਸ ਸਕੂਲ ਨੂੰ ਮਹਿਜ਼ 90 ਦਿਨਾਂ 'ਚ ਤਿਆਰ ਕੀਤਾ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਦੀਆਂ ਕੋਸ਼ਿਸ਼ਾਂ ਅਤੇ ਲੋਕਾਂ ਦੀ ਮਦਦ ਨਾਲ ਇਸ ਸਰਹੱਦੀ ਪਿੰਡ ਨੂੰ ਪਹਿਲਾਂ ਫੁੱਲੀ ਏ.ਸੀ ਸਮਾਰਟ ਸਰਕਾਰੀ ਸਕੂਲ ਮਿਲਿਆ ਹੈ।

school ਪ੍ਰਿੰਸੀਪਲ ਦੀ ਮਿਹਨਤ ਲਿਆਈ ਰੰਗ, 90 ਦਿਨਾਂ 'ਚ ਬਦਲੀ ਸਕੂਲ ਦੀ ਨੁਹਾਰ, ਤੁਸੀਂ ਵੀ ਦੇਖੋ ਤਸਵੀਰਾਂ

ਦੱਸਣਯੋਗ ਹੈ ਕਿ ਇਸ ਸਕੂਲ ਨੂੰ ਤਿਆਰ ਕਰਨ 'ਚ ਕਰੀਬ 17 ਲੱਖ ਰੁਪਏ ਦਾ ਖਰਚਾ ਹੋਇਆ ਹੈ ਪਰ ਇਹ ਪੈਸਾ ਸਰਕਾਰ ਨੇ ਨਹੀਂ ਸਗੋਂ ਸਕੂਲ ਦੇ ਪ੍ਰਿੰਸੀਪਲ ਲਵਜੀਤ ਗਰੇਵਾਲ ਤੇ ਪਿੰਡ ਵਾਸੀਆਂ ਨੇ ਆਪਣੀ ਜੇਬ 'ਚੋਂ ਖਰਚ ਕੀਤਾ ਹੈ।

-PTC News

Related Post