ਮਹਿਲਾ ਅਧਿਕਾਰੀ ਆਪਣੀ 22 ਦਿਨ ਦੀ ਬੱਚੀ ਨੂੰ ਗੋਦ 'ਚ ਲੈ ਕੇ ਪਹੁੰਚੀ ਡਿਊਟੀ

By  Shanker Badra October 13th 2020 11:21 AM -- Updated: October 13th 2020 11:22 AM

ਮਹਿਲਾ ਅਧਿਕਾਰੀ ਆਪਣੀ 22 ਦਿਨ ਦੀ ਬੱਚੀ ਨੂੰ ਗੋਦ 'ਚ ਲੈ ਕੇ ਪਹੁੰਚੀ ਡਿਊਟੀ:ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਖੇ ਇੱਕ ਮਹਿਲਾ ਅਧਿਕਾਰੀ ਆਪਣੀ 22 ਦਿਨ ਦੀ ਬੱਚੀ ਨੂੰ ਗੋਦ 'ਚ ਲੈ ਕੇ ਡਿਊਟੀ 'ਤੇ ਵਾਪਸ ਆਈ ਹੈ। ਜਿਸ ਤੋਂ ਬਾਅਦ ਕੰਮ ਦੇ ਪ੍ਰਤੀ ਉਨ੍ਹਾਂ ਦੀ ਲਗਾਵ ਦੇਖ ਕੇ ਹਰ ਕੋਈ ਉਨ੍ਹਾਂ ਨੂੰ ਸਲਾਮ ਕਰ ਰਿਹਾ ਹੈ। ਇਸ ਮਹਿਲਾ ਤੋਂ ਹੋਰ ਅਧਿਕਾਰੀਆਂ ਨੂੰ ਵੀ ਸਬਕ ਲੈਣ ਦੀ ਲੋੜ ਹੈ ਕਿ ਇੱਕ ਮਹਿਲਾ ਨਵਜੰਮੀ ਬੱਚੀ ਹੋਣ ਦੇ ਬਾਵਜੂਦ ਵੀ ਆਪਣੀ ਡਿਊਟੀ ਪ੍ਰਤੀ ਪੂਰੀ ਇਮਾਨਦਾਰ ਹੈ।

Female IAS officer arrived on duty carrying her 22-day-old baby in Ghaziabad ਮਹਿਲਾ ਅਧਿਕਾਰੀ ਆਪਣੀ22 ਦਿਨ ਦੀ ਬੱਚੀ ਨੂੰ ਗੋਦ 'ਚ ਲੈ ਕੇ ਪਹੁੰਚੀ ਡਿਊਟੀ

ਦਰਅਸਲ 'ਚ ਮਹਿਲਾ ਆਈ.ਏ.ਐੱਸ. ਸੌਮਿਆ ਪਾਂਡੇ ਗਾਜ਼ੀਆਬਾਦ ਦੇ ਮੋਦੀਨਗਰ 'ਚ ਐੱਸ.ਡੀ.ਐੱਮ. ਦੇ ਅਹੁਦੇ 'ਤੇ ਤਾਇਨਾਤ ਹੈ। ਉਨ੍ਹਾਂ ਨੇ ਇਕ ਧੀ ਨੂੰ ਜਨਮ ਦਿੱਤਾ ਹੈ।ਮਹਿਲਾ ਅਧਿਕਾਰੀ ਬੱਚੀ ਨੂੰ ਜਨਮ ਦੇਣ ਦੇ 22 ਦਿਨਾਂ ਬਾਅਦ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਦਫ਼ਤਰ ਪਹੁੰਚ ਗਈ ਹੈ। ਉਨ੍ਹਾਂ ਨੇ ਸਿਰਫ਼ ਇਕ ਮਹੀਨੇ ਦੀ ਮੈਟਰਨਿਟੀ ਲੀਵ (ਜਣੇਪਾ ਛੁੱਟੀ) ਲਈ ਅਤੇ ਇਸ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ।

Female IAS officer arrived on duty carrying her 22-day-old baby in Ghaziabad ਮਹਿਲਾ ਅਧਿਕਾਰੀ ਆਪਣੀ22 ਦਿਨ ਦੀ ਬੱਚੀ ਨੂੰ ਗੋਦ 'ਚ ਲੈ ਕੇ ਪਹੁੰਚੀ ਡਿਊਟੀ

ਇਸ ਦੌਰਾਨ ਸੌਮਿਆ ਪਾਂਡੇ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੀ ਬੱਚੀ ਨੂੰ ਗੋਦ 'ਚ ਚੁੱਕ ਕੇ ਕੰਮ ਕਰਦੀ ਦਿਖਾਈ ਦੇ ਰਹੀ ਹੈ। ਮਹਿਲਾ ਅਧਿਕਾਰੀ ਸੌਮਿਆ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਧਿਆਨ 'ਚ ਰੱਖਦੇ ਹੋਏ ਉਹ ਆਪਣੇ ਨਾਲ-ਨਾਲ ਬੱਚੀ ਦਾ ਵੀ ਵਿਸ਼ੇਸ਼ ਧਿਆਨ ਰੱਖਦੀ ਹੈ ਅਤੇ ਸਾਰੀਆਂ ਫਾਈਲਾਂ ਨੂੰ ਵੀ ਵਾਰ-ਵਾਰ ਸੈਨੀਟਾਈਜ਼ ਕਰਦੀ ਹੈ।

Female IAS officer arrived on duty carrying her 22-day-old baby in Ghaziabad ਮਹਿਲਾ ਅਧਿਕਾਰੀ ਆਪਣੀ22 ਦਿਨ ਦੀ ਬੱਚੀ ਨੂੰ ਗੋਦ 'ਚ ਲੈ ਕੇ ਪਹੁੰਚੀ ਡਿਊਟੀ

ਉਨ੍ਹਾਂ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਤੋਂ ਹੀ ਹੁਣ ਤੱਕ ਗਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਦਾ ਉਨ੍ਹਾਂ ਨੂੰ ਵੱਡਾ ਸਹਿਯੋਗ ਮਿਲਿਆ ਹੈ ਅਤੇ ਸਾਰੇ ਕਰਮੀਆਂ ਨੇ ਵੀ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜੈ ਗਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਉਨਾਂ ਦਾ ਇਕ ਪਰਿਵਾਰ ਦੀ ਤਰ੍ਹਾਂ ਸਾਥ ਦਿੱਤਾ ਹੈ। ਇਸ ਲਈ ਹੁਣ ਉਨ੍ਹਾਂ ਦਾ ਕਰਤੱਵ ਬਣਦਾ ਹੈ ਕਿ ਉਹ ਮਾਂ ਦੇ ਧਰਮ ਨੂੰ ਨਿਭਾਉਂਦੇ ਹੋਏ ਆਪਣੀ ਜ਼ਿੰਮੇਵਾਰੀ ਵੀ ਨਿਭਾਏ।

Female IAS officer arrived on duty carrying her 22-day-old baby in Ghaziabad

-PTCNews

Related Post