ਫਿਰੋਜ਼ਪੁਰ ਦੇ ਪਿੰਡ ਮਮਦੋਟ 'ਚ ਅਗੇਤਾ ਝੋਨਾ ਲਾਉਣ ਵਾਲੇ 5 ਕਿਸਾਨਾਂ ਖ਼ਿਲਾਫ਼ ਕੇਸ ਦਰਜ

By  Shanker Badra June 12th 2018 01:31 PM -- Updated: June 12th 2018 01:53 PM

ਫਿਰੋਜ਼ਪੁਰ ਦੇ ਪਿੰਡ ਮਮਦੋਟ 'ਚ ਅਗੇਤਾ ਝੋਨਾ ਲਾਉਣ ਵਾਲੇ 5 ਕਿਸਾਨਾਂ ਖ਼ਿਲਾਫ਼ ਕੇਸ ਦਰਜ:ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਝੋਨਾ ਲਾਉਣ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ।Ferozepur village Mamdot  5 farmer FIR registeredਫਿਰੋਜ਼ਪੁਰ ਇਲਾਕੇ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ।ਦੂਜੇ ਪਾਸੇ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ 'ਤੇ ਸ਼ਿਕੰਜਾ ਕੱਸਣਾ ਵੀ ਸ਼ੁਰੂ ਕਰ ਦਿੱਤਾ ਹੈ।ਫਿਰੋਜ਼ਪੁਰ ਦੇ ਪਿੰਡ ਮਮਦੋਟ 'ਚ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਲਗਾ ਦਿੱਤੀ ਗਈ।Ferozepur village Mamdot  5 farmer FIR registeredਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਕਿਸਾਨਾਂ ਦੁਆਰਾ 20 ਜੂਨ ਤੋਂ ਪਹਿਲਾਂ ਲਗਾਈ ਗਈ ਝੋਨੇ ਦੀ ਪਨੀਰੀ ਵਾਲਾ ਖੇਤ ਵਾਹੁਣ ਲਈ ਪਿੰਡ ਮਮਦੋਟ 'ਚ ਪੁੱਜੀ,ਝੋਨੇ ਦੀ ਪਨੀਰੀ ਵਾਲਾ ਖੇਤ ਹੀ ਟਰੈਕਟਰ ਨਾਲ ਵਾਹਿਆ ਗਿਆ। Ferozepur village Mamdot  5 farmer FIR registeredਖੇਤੀਬਾੜੀ ਵਿਭਾਗ ਨੇ ਅਗੇਤਾ ਝੋਨਾ ਲਾਉਣ ਵਾਲੇ 5 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਅਗੇਤੇ ਝੌਨੇ ਨੂੰ ਲੈ ਕੇ ਹੁਣ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਨ। Ferozepur village Mamdot  5 farmer FIR registeredਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ 'ਤੇ ਕਾਰਵਾਈ ਹੋਵੇਗੀ।

-PTCNews

Related Post