ਫੀਫਾ ਵਿਸ਼ਵ ਕੱਪ ਦੇਖਣ ਲਈ ਆਏ ਲੋਕਾਂ 'ਤੇ ਚੜਾਈ ਟੈਕਸੀ, ਅੱਠ ਹੋਏ ਜ਼ਖਮੀ
Joshi
June 18th 2018 08:35 AM --
Updated:
June 18th 2018 09:29 AM
ਫੀਫਾ ਵਿਸ਼ਵ ਕੱਪ ਦੇਖਣ ਲਈ ਸਿਰਫ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਫੁੱਟਬਾਲ ਮੈਚ ਨੂੰ ਵੇਖਣ ਵਾਲਿਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।ਪਰ ਇਸ ਦੌਰਾਨ ਸਥਿਤੀ ਉਸ ਸਮੇਂ ਤਨਾਅਪੂਰਣ ਹੋ ਗਈ ਜਦੋਂ ਬੀਤੇ ਦਿਨ ਮਾਸਕੋ ਵਿੱਚ ਇੱਕ ਡਰਾਇਵਰ ਵੱਲੋਂ ਆਪਣੀ ਟੈਕਸੀ ਭੀੜ ਦੇ ਉੱਪਰ ਚੜਾ ਦਿੱਤੀ ਗਈ।ਡ੍ਰਾਈਵਰ ਵੱਲੋਂ ਕੀਤੀ ਗਈ ਇਸ ਗਲਤੀ ਕਾਰਨ ਤਕਰੀਬਨ 8 ਲੋਕ ਜ਼ਖਮੀ ਹੋਣ ਦੀ ਖਬਰ ਹੈ।