ਦੇਸ਼- ਵਿਦੇਸ਼

ਫੀਫਾ ਵਿਸ਼ਵ ਕੱਪ ਦੇਖਣ ਲਈ ਆਏ ਲੋਕਾਂ 'ਤੇ ਚੜਾਈ ਟੈਕਸੀ, ਅੱਠ ਹੋਏ ਜ਼ਖਮੀ

By Joshi -- June 18, 2018 8:06 am -- Updated:Feb 15, 2021

ਫੀਫਾ ਵਿਸ਼ਵ ਕੱਪ ਦੇਖਣ ਲਈ ਸਿਰਫ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਫੁੱਟਬਾਲ ਮੈਚ ਨੂੰ ਵੇਖਣ ਵਾਲਿਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।fifa world cup car rides over 8 people, injures themਪਰ ਇਸ ਦੌਰਾਨ ਸਥਿਤੀ ਉਸ ਸਮੇਂ ਤਨਾਅਪੂਰਣ ਹੋ ਗਈ ਜਦੋਂ ਬੀਤੇ ਦਿਨ ਮਾਸਕੋ ਵਿੱਚ ਇੱਕ ਡਰਾਇਵਰ ਵੱਲੋਂ ਆਪਣੀ ਟੈਕਸੀ ਭੀੜ ਦੇ ਉੱਪਰ ਚੜਾ ਦਿੱਤੀ ਗਈ।ਡ੍ਰਾਈਵਰ ਵੱਲੋਂ ਕੀਤੀ ਗਈ ਇਸ ਗਲਤੀ ਕਾਰਨ ਤਕਰੀਬਨ 8 ਲੋਕ ਜ਼ਖਮੀ ਹੋਣ ਦੀ ਖਬਰ ਹੈ।

ਜ਼ਖਮੀਆਂ ਨੂੰ ਮੌਕੇ 'ਤੇ ਮੈਡੀਕਲ ਸਹਾਇਤਾ ਦਿੱਤੀ ਗਈ ਹੈ। ਗਨੀਮਤ ਰਹੀ ਕਿ ਇਸ 'ਚ ਕੋਈ ਜਾਨੀ ਨੁਕਸਾਨ ਹੋਣ ਦੀ ਅਜੇ ਤੱਕ ਖਬਰ ਨਹੀਂ ਹੈ। ਇਸ ਹਾਦਸੇ 'ਚ ਮੈਕਸਿਕੋ ਦੇ 2, ਰੂਸ ਦੇ 2 ਅਤੇ ਯੂਕ੍ਰੇਨ ਦਾ ਇਕ ਨਾਗਰਿਕ ਜ਼ਖਮੀ ਹੋਇਆ ਹੈ। ਦੋਸ਼ੀ ਟੈਕਸੀ ਡ੍ਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
fifa world cup car rides over 8 people, injures themਦੱਸ ਦੇਈਏ ਕਿ ਅਮਰੀਕਾ ਦੀ ਸਰਕਾਰ ਵੱਲੋਂ ਰੂਸ 'ਚ ਚਲ ਰਹੇ ਫੀਫਾ ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
—PTC News

  • Share