ਉੱਘੇ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ

By  Shanker Badra June 4th 2020 04:52 PM

ਉੱਘੇ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ:ਮੁੰਬਈ : ਮਸ਼ਹੂਰ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ। ਤੇਸ਼ੀ ਕਾਸਮ ਅਤੇ ਚਿਤੌੜ ਵਰਗੀਆਂ ਮਸ਼ਹੂਰ ਫਿਲਮਾਂ ਦੇ ਨਿਰਦੇਸ਼ਕ ਬਾਸੂ ਚੈਟਰਜੀ ਲੰਬੇ ਸਮੇਂ ਤੋਂ ਬਿਮਾਰ ਸਨ। ਉਹ 90 ਸਾਲ ਦੇ ਸਨ। ਬਾਸੂ ਦੇ ਦਿਹਾਂਤ ਨਾਲ ਇੰਡਸਟਰੀ ਵਿਚ ਸੋਗ ਦੀ ਲਹਿਰ ਛਾ ਗਈ ਹੈ। ਬਾਸੂ ਚੈਟਰਜੀ ਦਾ ਜਨਮ 10 ਜਨਵਰੀ 1930 ਨੂੰ ਅਜਮੇਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਫ਼ਿਲਮ ਇੰਡਸਟਰੀ ‘ਚ ਵੱਡਾ ਯੋਗਦਾਨ ਪਾਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਬਾਸੂ ਚੈਟਰਜੀ ਨੂੰ ਰਾਜ ਕਪੂਰ ਦੀ ਫਿਲਮ ਤੀਸਰੀ ਕਸਮ ਲਈ ਬੈਸਟ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ ਸੀ। ਉਨ੍ਹਾਂ ਨੇ ਰਜਨੀਗੰਧਾ, ਚਿਤਚੋਰ, ਛੋਟੀ ਸੀ ਬਾਤ, ਬਾਤੋਂ ਬਾਤੋਂ ਮੇਂ, ਏਕ ਰੁਕਾ ਹੂਆ ਫੈਸਲਾ, ਰਜਨੀਗੰਧਾ' ,ਤੇ ਚਮੇਲੀ ਕੀ ਸ਼ਾਦੀ ਵਰਗੀਆਂ ਸਫ਼ਲ ਫਿਲਮਾ ਦਾ ਨਿਰਦੇਸ਼ਨ ਕੀਤਾ ਸੀ। ਉਨ੍ਹਾਂ ਨੇ ਹਿੰਦੀ ਦੇ ਨਾਲ-ਨਾਲ ਬੰਗਾਲੀ ਫਿਲਮਾਂ ਵੀ ਬਣਾਈਆਂ ਸਨ। ਉਨ੍ਹਾਂ ਦੇ ਦਿਹਾਂਤ ਨਾਲ ਫ਼ਿਲਮ ਇੰਡਸਟਰੀ ਵੱਡਾ ਘਾਟਾ ਹੋਇਆ ਹੈ।

ਮਸ਼ਹੂਰ ਫਿਲਮਕਾਰ ਬਾਸੂ ਚੈਟਰਜੀ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਪੀਐੱਮ ਨੇ ਟਵੀਟ ਕਰਦੇ ਹੋਏ ਲਿਖਿਆ,ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਹ ਕਾਫੀ ਦੁਖੀ ਹਨ। ਉਨ੍ਹਾਂ ਵੱਲੋਂ ਕੀਤਾ ਗਿਆ ਕੰਮ ਕਾਫੀ ਸ਼ਾਨਦਾਰ ਅਤੇ ਦਿਲ ਨੂੰ ਛੂਹ ਲੈਣ ਵਾਲਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਆਸਾਨ ਤੇ ਜਟਿਲ ਭਾਵਨਾਵਾਂ ਦੇ ਨਾਲ-ਨਾਲ ਲੋਕਾਂ ਦੇ ਸੰਘਰਸ਼ ਦੀ ਉਨ੍ਹਾਂ ਨੇ ਪ੍ਰਤੀਨਿਧਤਾ ਕੀਤਾ।

-PTCNews

Related Post