ਵਿਜੇ ਸਾਂਪਲਾ ਦਾ ਰਾਹ ਰੋਕਣ ਵਾਲਿਆਂ ਖਿਲਾਫ ਦਰਜ FIR, ਭੀਖੀ SHO ਮੁਅੱਤਲ

By  Jagroop Kaur June 4th 2021 09:23 PM

ਚੰਡੀਗੜ੍ਹ, 4 ਜੂਨ: ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਦੇ ਇੱਕ ਦਲਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਜਾ ਰਹੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦਾ ਅੱਜ ਰਾਹ ਰੋਕਿਆ ਗਿਆ ਅਤੇ ਉਹਨਾਂ ਦਾ ਵਿਰੋਧ ਕੀਤਾ ਗਿਆ। ਜਿਸ 'ਤੇ ਕਾਰਵਾਈ ਕਰਦੇ ਹੋਏ ਰਸਤਾ ਰੋਕਣ ਲਈ ਦਲਿਤ ਪਰਿਵਾਰ ਦੀ ਸ਼ਿਕਾਇਤ ‘ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਭੀਖੀ ਦੇ ਐਸ ਐਚ ਓ ਨੂੰ ਮੁਅੱਤਲ ਕੀਤਾ ਗਿਆ ਅਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ

ਮ੍ਰਿਤਕ ਦੀ ਮਾਂ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਇਨਸਾਫ ਦੀ ਅਪੀਲ ਕਰਦਿਆਂ ਲਿਖਤੀ ਸ਼ਿਕਾਇਤ ਕੀਤੀ ਸੀ। ਉਕਤ ਸ਼ਿਕਾਇਤ 'ਤੇ ਅਮਲ ਕਰਦਿਆਂ ਅੱਜ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਖੁਦ ਪੀੜਤ ਪਰਿਵਾਰ ਨੂੰ ਮਿਲਣ ਮਾਨਸਾ ਪਹੁੰਚੇ।

Read More : ਭਾਸ਼ਾ ਨੂੰ ਭੱਦੀ ਕਹਿਣਾ ਪਿਆ ਭਾਰੀ, ਸਰਕਾਰ ਨੇ ਗੂਗਲ ਨੂੰ ਭੇਜਿਆ ਨੋਟਿਸ

ਮ੍ਰਿਤਕ ਮਨਪ੍ਰੀਤ ਦੀ ਮਾਂ ਭੱਪੀ ਕੌਰ, ਪਿਤਾ ਮਲਕੀਤ ਸਿੰਘ ਅਤੇ ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਸਖਸ਼ੀਅਤਾਂ ਨੇ ਡੀਆਈਜੀ ਜਸਕਰਨ ਸਿੰਘ ਅਤੇ ਡੀਸੀ ਮਾਨਸਾ ਮਹਿੰਦਰ ਪਾਲ ਅਤੇ ਐਸਐਸਪੀ ਸੁਰਿੰਦਰ ਲਾਂਬਾ ਦੀ ਹਾਜ਼ਰੀ ਵਿੱਚ ਪਰਿਵਾਰ ਨੇ ਸਾਂਪਲਾ ਨੂੰ ਉਨ੍ਹਾਂ ਦੇ ਬੇਟੇ ਦੀ ਪੋਸਟ ਮਾਰਟਮ ਰਿਪੋਰਟ ਦਿਖਾਈ, ਜਿਸ ਵਿਚ ਉਸਦੇ ਸਰੀਰ ਦੇ ਕਈ ਹਿੱਸਿਆਂ ਉੱਤੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਬਾਅਦ ਸਾਂਪਲਾ ਦੇ ਆਦੇਸ਼ਾਂ 'ਤੇ ਦੋਸ਼ੀ ਭੀਖੀ ਥਾਣੇ ਦੇ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਐਫਆਈਆਰ ਦਰਜ ਕੀਤੀ ਗਈ।

Cabinet expansion: Vijay Sampla, once a plumber becomes a minister

ਸਾਂਪਲਾ ਨੇ ਡੀਸੀ ਮਾਨਸਾ ਨੂੰ ਐਸਸੀ ਐਕਟ ਤਹਿਤ ਪੀੜਤ ਪਰਿਵਾਰ ਨੂੰ ਦਿੱਤੀ 8 ਲੱਖ 25000 ਮੁਆਵਜ਼ਾ ਰਾਸ਼ੀ ਵਿਚੋਂ ਤੁਰੰਤ 4 ਲੱਖ 25 ਹਜ਼ਾਰ ਰੁਪਏ ਜਾਰੀ ਕਰਨ ਦੇ ਆਦੇਸ਼ ਦਿੱਤੇ। ਡੀਸੀ ਮਾਨਸਾ ਨੂੰ ਮ੍ਰਿਤਕ ਦੇ ਛੋਟੇ ਭਰਾ ਨੂੰ ਗ੍ਰੈਜੂਏਸ਼ਨ ਹੋਣ ਤੱਕ ਮੁਫਤ ਸਿੱਖਿਆ ਪ੍ਰਦਾਨ ਕਰਨ ਅਤੇ ਮਕਾਨ ਦੇ ਨਿਰਮਾਣ ਲਈ ਮ੍ਰਿਤਕਾਂ ਦੇ ਮਾਪਿਆਂ ਨੂੰ ਤੁਰੰਤ ਗਰਾਂਟ ਦੀ ਰਾਸ਼ੀ ਜਾਰੀ ਕਰਨ ਦੇ ਆਦੇਸ਼ ਵੀ ਦਿੱਤੇ ਗਏ ਸਨ। ਮ੍ਰਿਤਕ ਦੀ ਮਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੇ ਆਦੇਸ਼ ਦਿੱਤੇ। ਪੀੜਤ ਪਰਿਵਾਰ ਨੇ ਇਸ ਮਦਦ ਦੇ ਲਈ ਵਿਜੈ ਸਾਂਪਲਾ ਦਾ ਧਨਵਾਦ ਕੀਤਾ ਹੈ।

Click here to follow PTC News on Twitter

Related Post