ਦੀਵਾਲੀ ਮੌਕੇ 'ਚ ਪੰਜਾਬ ਦੇ ਇਸ ਸ਼ਹਿਰ 'ਚ ਫਰਨੀਚਰ ਦੀ ਦੁਕਾਨ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

By  Jagroop Kaur November 14th 2020 02:56 PM -- Updated: November 14th 2020 02:57 PM

ਗੁਰਦਾਸਪੁਰ: ਗੁਰਦਾਸਪੁਰ ਦੇ ਕਸਬਾ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾ ਵਿਖੇ ਸਮੇਂ ਹੜਕੰਪ ਮੱਚ ਗਿਆ, ਜਦੋਂ ਜੀਟੀ ਰੋਡ ‘ਤੇ ਮੌਜੂਦ ਇੱਕ ਹੌਲਸੇਲ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ‘ਚ ਵੱਡੀ ਗਿਣਤੀ ‘ਚ ਦੁਕਾਨ ‘ਚ ਪਿਆ ਫਰਨੀਚਰ ਸੜ ਕੇ ਸੁਆਹ ਹੋ ਗਿਆ।

ਦੀਵਾਲੀ ਮੌਕੇ 'ਚ ਪੰਜਾਬ ਦੇ ਇਸ ਸ਼ਹਿਰ 'ਚ ਫਰਨੀਚਰ ਦੀ ਦੁਕਾਨ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

ਮਿਲੀ ਜਾਣਕਾਰੀ ਮੁਤਾਬਕ ਇਸ ਹੌਲਸੇਲ ਦੀ ਦੁਕਾਨ ਅੰਦਰ ਇੱਕ ਪੂਜਾ ਕਰਨ ਦੀ ਥਾਂ ਸੀ। ਖਦਸ਼ਾ ਹੈ ਕਿ ਸਵੇਰੇ ਦੁਕਾਨ ਮਾਲਕ ਵਲੋਂ ਕੀਤੀ ਜੋਤ ਤੋਂ ਹੀ ਇਹ ਅੱਗ ਲੱਗੀ ਹੈ। ਅੱਗ ਇੰਨੀ ਜ਼ਿਆਦਾ ਸੀ ਕਿ ਇਸ ਨਾਲ ਭਾਰੀ ਨੁਕਸਾਨ ਹੋ ਗਿਆ।

ਦੁਕਾਨ ‘ਚ ਲੱਗੀ ਅੱਗ ‘ਤੇ ਪਿੰਡ ਵਾਸੀ ਰਾਹਗੀਰਾਂ ਤੇ ਫਾਈਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੁਕਮਲ ਕੋਸ਼ਿਸ਼ ਕਰ ਅੱਗ ‘ਤੇ ਕਾਬੂ ਪਾਇਆ। ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜਾ ਲੈਂਦਿਆਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

Related Post