ਪੰਜਾਬ 'ਚ ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ, ਲੋਕਾਂ ਨੂੰ ਕੀਤੀ ਘਰ 'ਚ ਰਹਿਣ ਦੀ ਅਪੀਲ

By  Riya Bawa November 5th 2021 03:46 PM

Air Pollution in Punjab: ਪੰਜਾਬ ਵਿੱਚ ਇਸ ਵਾਰ ਦੀਵਾਲੀ 'ਤੇ ਖੂਬ ਪਟਾਕੇ ਚਲਣ ਨਾਲ ਹਵਾ ਜ਼ਹਿਰੀਲੀ ਹੋ ਗਈ ਹੈ। ਦੀਵਾਲੀ 'ਤੇ ਸੜਨ ਵਾਲੇ ਪਟਾਕੇ ਸ਼ਹਿਰ ਦੀ ਹਵਾ ਨੂੰ ਜ਼ਹਿਰੀਲੀ ਕਰਨ ਦੇ ਨਾਲ ਹੀ ਸੜਕਾਂ 'ਤੇ ਗੰਦਗੀ ਵੀ ਛੱਡ ਗਏ ਹਨ। ਹਵਾ ਅੱਜ ਪੂਰੀ ਤਰ੍ਹਾਂ ਸਾਫ ਨਹੀਂ ਹੋ ਸਕੀ। ਦੀਵਾਲੀ ਦੇ ਦਿਨ ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏ ਕਾਰਨ ਪ੍ਰਦੂਸ਼ਣ ਦਾ ਪੱਧਰ ਇਕਦਮ ਤੋਂ ਵੱਧ ਗਿਆ।

Air Pollution  

ਖਰਾਬ ਆਬੋ-ਹਵਾ ਨੂੰ ਵੇਖਦਿਆਂ ਸਿਹਤ ਵਿਭਾਗ (health department) ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ। ਸਿਹਤ ਵਿਭਾਗ ਨੇ ਕਿਹਾ ਕਿ ਦੀਵਾਲੀ ਦੇ ਜਸ਼ਨਾਂ ਕਾਰਨ ਹਵਾ ਪ੍ਰਦੂਸ਼ਨ (Air Pollution) ਬੇਹੱਦ ਵਧ ਗਿਆ ਹੈ। ਇਹ ਸਿਹਤ ਲਈ ਘਾਤਕ ਹੋ ਸਕਦਾ ਹੈ। ਹਫ਼ਤਾ ਪਹਿਲਾਂ ਤਕ ਜੋ ਏਅਰ ਕੁਆਲਿਟੀ ਇੰਡੈਕਸ (ਐਕਿਯੂਆਈ) 200 ਤੋਂ ਹੇਠਾਂ ਸੀ, ਉਹ ਵੀਰਵਾਰ ਦੀਵਾਲੀ ਵਾਲੀ ਰਾਤ ਨੂੰ ਵੱਧ ਕੇ 400 ਤਕ ਪੁੱਜ ਗਿਆ। ਜਿਸ ਨੇ ਪਿਛਲੀ ਦੀਵਾਲੀ ਦਾ ਰਿਕਾਰਡ ਵੀ ਤੋੜ ਦਿੱਤਾ।

Rs 1 Cr fine, 5 years in Jail: New Law to Deal With Air Pollution in Delhi

ਸਿਹਤ ਵਿਭਾਗ ਮੁਤਾਬਕ ਜਲੰਧਰ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਬਹੁਤ ਮਾੜਾ ਹੈ, ਜਦੋਂਕਿ ਪਟਿਆਲਾ, ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਵੀ ਹਵਾ ਬਹੁਤੀ ਸਾਫ਼ ਨਹੀਂ।ਰੋਪੜ ਰਾਜ ਦਾ ਇਕਲੌਤਾ ਜ਼ਿਲ੍ਹਾ ਹੈ, ਜੋ ਗ੍ਰੀਨ ਜ਼ੋਨ (ਤਸੱਲੀਬਖਸ਼) ਸ਼੍ਰੇਣੀ ਵਿੱਚ ਹੈ। ਪਿਛਲੀ ਦੀਵਾਲੀ 'ਤੇ ਐਕਯੂਆਈ ਕਰੀਬ 338 ਦਰਜ ਕੀਤਾ ਗਿਆ ਸੀ। ਇਸ ਵਾਰ ਐਕਯੂਆਈ 400 ਤਕ ਪਹੁੰਚ ਗਿਆ ਸੀ ਦੀਵਾਲੀ ਦੇ ਦਿਨ ਹੀ ਇਹ ਅਚਾਨਕ ਇਕਦਮ ਵਧਿਆ। ਹਵਾ 'ਚ ਪਰਟੀਕਿਊਲੇਟ ਮੈਟਰ 10 ਅਤੇ ਪੀਐੱਮ 2.5 ਦੀ ਮਾਤਰਾ ਵਧਣ ਨਾਲ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਦੀ ਚਲੀ ਗਈ।

air pollution

-PTC News

Related Post