ਮੋਗਾ ਕਚਹਿਰੀ ਨੇੜੇ ਪਾਰਕਿੰਗ 'ਚ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗ

By  Ravinder Singh July 5th 2022 07:33 PM

ਮੋਗਾ : ਮੋਗਾ ਦੀ ਜ਼ਿਲ੍ਹਾ ਕਚਹਿਰੀ ਦੇ ਬਾਹਰ ਅੱਜ ਉਸ ਵੇਲੇ ਮਾਹੌਲ ਖਰਾਬ ਹੋ ਗਿਆ ਜਦੋਂ ਦੋ ਧਿਰਾਂ ਵਿਚਕਾਰ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਹੋ ਗਈ। ਇਹ ਵਾਰਦਾਤ ਮੋਗਾ ਕਚਹਿਰੀ ਦੇ ਬਾਹਰ ਪਾਰਕਿੰਗ ਕੋਲ ਵਾਪਰੀ ਹੈ। ਲੋਕਾਂ ਦੇ ਦੱਸਣ ਮੁਤਾਬਕ ਇਸ ਦੌਰਾਨ ਕਈ ਰਾਊਂਡ ਫਾਇਰ ਹੋਏ।

ਮੋਗਾ ਕਚਹਿਰੀ ਨੇੜੇ ਪਾਰਕਿੰਗ 'ਚ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗ

ਸਥਾਨਕ ਕਚਹਿਰੀ ਕੰਪਲੈਕਸ ਨੇੜੇ ਸਥਿਤ ਇੰਪਰੂਵਮੈਂਟ ਟਰੱਸਟ ਦੀ ਪਾਰਕਿੰਗ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇੱਕ ਧਿਰ ਨੇ ਪੁਰਾਣੀ ਰੰਜਿਸ਼ ਵਿੱਚ ਦੂਜੀ ਧਿਰ ਉਤੇ ਕਰੀਬ 10 ਤੋਂ 12 ਫਾਇਰ ਕੀਤੇ। ਹਾਲਾਂਕਿ ਗੋਲੀਬਾਰੀ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੋ ਵਾਹਨ ਜ਼ਰੂਰ ਨੁਕਸਾਨੇ ਗਏ ਹਨ। ਕਚਹਿਰੀ ਕੰਪਲੈਕਸ ਨੇੜੇ ਫਾਇਰਿੰਗ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਇਸ ਕਾਰਨ ਲੋਕ ਬੁਰੀ ਤਰ੍ਹਾਂ ਘਬਰਾ ਗਏ।

ਮੋਗਾ ਕਚਹਿਰੀ ਨੇੜੇ ਪਾਰਕਿੰਗ 'ਚ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗ

ਗੁਰਪ੍ਰੀਤ ਸਿੰਘ ਵਾਸੀ ਕੋਟਕਪੂਰਾ ਬਾਈਪਾਸ ਮੋਗਾ ਨੇ ਦੱਸਿਆ ਕਿ ਉਸ ਦੇ ਜੀਜਾ ਸੰਨੀ ਦਾਤਾ ਖ਼ਿਲਾਫ਼ ਮੋਗਾ ਦੀ ਅਦਾਲਤ ਵਿੱਚ 2017 ਤੋਂ ਧਾਰਾ 307 ਦਾ ਕੇਸ ਚੱਲ ਰਿਹਾ ਹੈ। ਇਸ ਦੀ ਪੇਸ਼ੀ ਲਈ ਉਹ ਆਪਣੇ ਸਾਲੇ ਦੇ ਨਾਲ ਅਦਾਲਤ ਦੇ ਕੰਪਲੈਕਸ ਵਿੱਚ ਆਇਆ ਸੀ। ਜਦੋਂ ਉਹ ਨਗਰ ਸੁਧਾਰ ਟਰੱਸਟ ਦੀ ਪਾਰਕਿੰਗ ਵਿੱਚ ਆਪਣੀ ਸਵਿਫਟ ਕਾਰ ਖੜ੍ਹੀ ਕਰਕੇ ਅੱਗੇ ਵਧਣ ਲੱਗਾ ਤਾਂ ਦੂਜੇ ਪਾਸੇ ਤੋਂ ਅਚਾਨਕ 10 ਤੋਂ 12 ਵਿਅਕਤੀਆਂ ਨੇ ਉਸ ਉਪਰ ਜ਼ੋਰਦਾਰ ਹਮਲਾ ਕਰ ਦਿੱਤਾ। ਇੱਕ ਨੇ ਉਸ ਨੂੰ ਡੰਡੇ ਨਾਲ ਮਾਰਿਆ ਤੇ ਦੂਜੇ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਰੀਬ 10 ਤੋਂ 12 ਗੋਲੀਆਂ ਚਲਾਈਆਂ ਗਈਆਂ।

ਮੋਗਾ ਕਚਹਿਰੀ ਨੇੜੇ ਪਾਰਕਿੰਗ 'ਚ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਚਸ਼ਮਦੀਦ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਜਾਣਦਾ ਹੈ। ਇਨ੍ਹਾਂ ਵਿੱਚੋਂ ਇੱਕ ਜਸਪਾਲ ਸਿੰਘ ਜੱਸਾ ਗਰੇਵਾਲ ਲੁਧਿਆਣਾ ਤੇ ਦੂਜਾ ਰਿੰਕੂ ਜਗਰਾਉਂ ਸੀ। ਮਨੀ ਤੇ ਬੰਟੀ ਭਿੰਡਰ ਉਸ ਦੇ ਨਾਲ ਸਨ। ਉਸ ਦੇ ਨਾਲ ਹੋਰ ਲੋਕ ਵੀ ਸਨ ਜਿਨ੍ਹਾਂ ਨੂੰ ਉਹ ਨਹੀਂ ਜਾਣਦਾ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2017 ਵਿੱਚ ਨੀਲਾ ਗਰੁੱਪ ਦੇ ਮੈਂਬਰ ਜਤਿੰਦਰ ਨੀਲਾ ਦੀ ਲੂੰਡੀ ਗਰੁੱਪ ਨਾਲ ਲੜਾਈ ਹੋ ਗਈ ਸੀ। ਉਸ ਦੀ ਰੰਜਿਸ਼ 'ਚ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕੀ 'ਬੰਦੂਕ ਸੱਭਿਆਚਾਰ' : ਵੱਡੇ ਦੁਖਾਂਤ ਵਾਪਰਨ ਦੇ ਬਾਵਜੂਦ ਜਾਨਾਂ ਜਾਣ ਦਾ ਨਹੀਂ ਰੁਕ ਰਿਹਾ ਵਰਤਾਰਾ

Related Post