ਫਿਰੋਜ਼ਪੁਰ 'ਚ ਭਾਜਪਾ ਮੰਡਲ ਪ੍ਰਧਾਨ 'ਤੇ ਹੋਇਆ ਹਮਲਾ, ਹਮਲਾਵਰਾਂ ਨੇ ਜੰਮ ਕੇ ਕੀਤੀ ਮਾਰ ਕੁੱਟ

By  Joshi October 24th 2018 05:29 PM -- Updated: October 24th 2018 05:31 PM

ਫਿਰੋਜ਼ਪੁਰ 'ਚ ਭਾਜਪਾ ਮੰਡਲ ਪ੍ਰਧਾਨ 'ਤੇ ਹੋਇਆ ਹਮਲਾ, ਹਮਲਾਵਰਾਂ ਨੇ ਜੰਮ ਕੇ ਕੀਤੀ ਮਾਰ ਕੁੱਟ,ਫਿਰੋਜ਼ਪੁਰ: ਪੁਲਿਸ ਦੇ ਡਰ ਤੋਂ ਬੇਖੌਫ ਹੋਏ ਹਮਲਾਵਰਾਂ ਨੇ ਥਾਣਾ ਸਿਟੀ ਤੋਂ ਕੁਝ ਕਰਮਾਂ ਦੀ ਦੂਰੀ 'ਤੇ ਭਰੇ ਬਜ਼ਾਰ ਵਿੱਚ ਭਾਜਪਾ ਦੇ ਮੰਡਲ ਪ੍ਰਧਾਨ 'ਤੇ ਹਮਲਾ ਕਰਨ ਦੀ ਸੂਚਨਾ ਮਿਲੀ ਹੈ। ਅਣਪਛਾਤੇ ਹਮਲਾਵਰਾਂ ਦੇ ਹਮਲੇ ਦਾ ਸ਼ਿਕਾਰ ਹੋਏ ਭਾਜਪਾ ਦੇ ਮੰਡਲ ਪ੍ਰਧਾਨ ਨੂੰ ਭਾਵੇਂ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਹੈ, ਪ੍ਰੰਤੂ ਗੰਭੀਰ ਸੱਟਾਂ ਲੱਗਣ ਦੇ ਨਾਲ-ਨਾਲ ਕਈ ਹੱਡੀਆਂ ਟੁੱਟੇ ਹੋਣ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ।

ਉਕਤ ਹਮਲੇ ਨਾਲ ਜਿਥੇ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਉਥੇ ਭਾਜਪਾਈ ਆਗੂਆਂ ਸਮੇਤ ਵਿਰੋਧੀਆਂ ਵੱਲੋਂ ਇਸ ਹਮਲੇ ਨੂੰ ਸਿਆਸਤ ਨਾਲ ਜੋੜਦਿਆਂ ਵਿਰੋਧੀਆਂ 'ਤੇ ਹਮਲਾ ਕਰਵਾਉਣ ਦੇ ਦੋਸ਼ ਲਾਏ ਜਾ ਰਹੇ ਹਨ, ਜਦੋਂ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਪੁਸ਼ਟੀ ਕਰਦਿਆਂ ਦਬੀ ਜ਼ੁਬਾਨ ਵਿੱਚ ਇਸ ਨੂੰ ਸਿਆਸਤ ਨਾਲ ਜੁੜਿਆ ਹੋਣ ਦਾ ਇੰਕਸਾਫ ਕੀਤਾ ਜਾ ਰਿਹੈ।

ਹੋਰ ਪੜ੍ਹੋ: ਦੇਸ਼ ਭਰ ‘ਚ ਮਨਾਈ ਜਾ ਰਹੀ ਹੈ ਮਹਾਂਸ਼ਿਵਰਾਤਰੀ, ਪੀ.ਐੱਮ.ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਇਸ ਮਾਮਲੇ ਸਬੰਧੀ ਭਾਜਪਾ ਦੇ ਮੰਡਲ ਪ੍ਰਧਾਨ ਗੋਬਿੰਦ ਰਾਮ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਭਾਜਪਾਈ ਆਗੂਆਂ ਨੇ ਕਿਹਾ ਕਿ ਉਕਤ ਹਮਲਾ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਕਾਂਗਰਸ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ ਉਸ 'ਤੇ ਅਜਿਹਾ ਹਮਲਾ ਕੀਤਾ ਜਾ ਰਿਹਾ ਹੈ।

ਹਮਲਾਵਰਾਂ ਦੀ ਗ੍ਰਿਫਤਾਰੀ ਲਈ ਪੁਲਿਸ ਨੂੰ ਤੁਰੰਤ ਹਰਕਤ ਵਿਚ ਆਉਂਦਿਆਂ ਹਮਲਾ ਕਰਵਾਉਣ ਵਾਲਿਆਂ ਦੀ ਪਹਿਚਾਣ ਦੀ ਅਪੀਲ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਉਹ ਅਜਿਹੀਆਂ ਗੁੰਡਾ ਨੀਤੀਆਂ ਅੱਗੇ ਗੋਡੇ ਨਹੀਂ ਟੇਕਣਗੇ।ਨਾਲ ਹੀ ਘਟਨਾ ਦਾ ਜਾਇਜਾ ਲੈ ਰਹੀ ਪੁਲਿਸ ਨੇ ਜਿਥੇ ਕਾਰਵਾਈ ਕਰ ਰਹੇ ਹਾਂ ਦਾ ਰਾਗ ਅਲਾਪਿਆ, ਉਥੇ ਲੁੱਟ-ਖੋਹ ਦੀ ਘਟਨਾ ਨਾ ਹੋਣ ਦੀ ਗੱਲ ਕਰਦਿਆਂ ਦਬੀ ਜ਼ੁਬਾਨ ਵਿਚ ਹਮਲੇ ਨੂੰ ਸਿਆਸਤ ਨਾਲ ਜੁੜਿਆ ਹੋਣਾ ਕਰਾਰ ਦਿੱਤਾ।

—PTC News

Related Post