ਖੁਫੀਆ ਵਿੰਗ ਨੇ ਕੀਤਾ ਖਬਰਦਾਰ : ਜੈਸ਼ ਏ ਮੁਹੰਮਦ ਦੇ 6-7 ਅਤਿਵਾਦੀ ਪੰਜਾਬ 'ਚ ਦਾਖਲ

By  Jashan A November 15th 2018 12:53 PM

ਖੁਫੀਆ ਵਿੰਗ ਨੇ ਕੀਤਾ ਖਬਰਦਾਰ : ਜੈਸ਼ ਏ ਮੁਹੰਮਦ ਦੇ 6-7 ਅਤਿਵਾਦੀ ਪੰਜਾਬ 'ਚ ਦਾਖਲ,ਫਿਰੋਜ਼ਪੁਰ: ਪੰਜਾਬ 'ਚ 6-7 ਅੱਤਵਾਦੀ ਹੋਣ ਦੀ ਸੂਚਨਾ ਮਿਲੀ ਹੈ। ਜਿਸ ਦੌਰਾਨ ਸ਼ੱਕ ਦੇ ਆਧਾਰ 'ਤੇ ਸੁਰੱਖਿਆ ਏਜੰਸੀਆਂ ਵਲੋਂ ਫਿਰੋਜ਼ਪੁਰ ਦਾ ਸਰਹੱਦੀ ਇਲਾਕਾ ਸੀਲ ਕਰ ਦਿੱਤਾ ਗਿਆ ਹੈ।ਮਿਲੀ ਜਾਣਕਰੀ ਅਨੁਸਾਰ ਇਸ ਮਾਮਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਕਾਊਂਟਰ ਇੰਟੈਲੀਜੈਂਸ ਵਲੋਂ ਸੂਬੇ ਭਰ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।terroristਸੂਬੇ 'ਚ ਮੌਜੂਦ ਅੱਜਵਾਦੀਆਂ ਦਾ ਸਬੰਧ ਅੱਤਵਾਦੀ ਜੈਸ਼-ਏ-ਮੁਹੰਮਦ ਪਾਕਿਤਸਾਨ ਦੇ ਵੱਡੇ ਅੱਤਵਾਦੀ ਸੰਗਠਨ ਨਾਲ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਮੰਗਲਵਾਰ ਦੀ ਰਾਤ ਨੂੰ ਪਠਾਨਕੋਟ ਦੇ ਮਾਧੋਪੁਰ ਤੋਂ ਚਾਰ ਸ਼ੱਕੀ ਨੌਜਵਾਨਾਂ ਵਲੋਂ ਗੰਨ ਪੁਆਇੰਟ 'ਤੇ ਕਾਰ ਖੋਹੇ ਜਾਣ ਦੀ ਘਟਨਾ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ:ਪਰਾਲੀ ਸਾੜਨ ਦੇ ਮਾਮਲੇ ‘ਤੇ ਐੱਨਜੀਟੀ ਵਿੱਚ ਸੁਣਵਾਈ ਸ਼ੁਰੂ ,ਪੰਜਾਬ , ਹਰਿਆਣਾ ,ਦਿੱਲੀ ਅਤੇ ਯੂਪੀ ਦੇ ਮੁੱਖ ਸਕੱਤਰ ਪਹੁੰਚੇ

ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਲੋਕ ਪੰਜਾਬ 'ਚ ਕੋਈ ਵੱਡਾ ਧਮਾਕਾ ਕਰਨ ਦੀ ਸੋਚ ਰਹੇ ਹਨ। ਪਰ ਹਰ ਵਾਰ ਇਸ ਮਾਮਲੇ 'ਚ ਇਹ ਦਹਿਸ਼ਤਗਰਦ ਫੇਲ ਹੋ ਜਾਂਦੇ ਹਨ।

—PTC News

 

 

Related Post