ਭਲਕੇ ਉਸਾਰੀ ਕਾਮਿਆਂ ਨੂੰ ਲੱਗੇਗੀ ਵੈਕਸੀਨ,18 ਤੋਂ 44 ਸਾਲ ਉਮਰ ਵਰਗ ਨੂੰ ਪਹਿਲੇ ਪੜਾਅ ਦਾ ਟੀਕਾ

By  Jagroop Kaur May 9th 2021 09:49 PM -- Updated: May 9th 2021 10:02 PM

ਪੰਜਾਬ ਸਰਕਾਰ ਵੱਲੋਂ 18 ਤੋਂ 44 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦੀ ਕੀਤੀ ਜਾ ਰਹੀ ਸ਼ੁਰੂਆਤ ਤਹਿਤ ਜ਼ਿਲਾ ਪ੍ਰਸ਼ਾਸਨ ਨੂੰ ਪ੍ਰਾਪਤ ਹੋਈਆ 6310 ਡੋਜ਼ਾਂ ਨਾਲ ਸੋਮਵਾਰ ਤੋਂ ਪਹਿਲੇ ਪੜਾਅ ਵਿੱਚ ਚਾਰ ਹਸਪਤਾਲਾਂ ਵਿੱਚ ਉਸਾਰੀ ਕਾਮਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਟੀਨ ਦੇ ਟੀਕਾਕਰਨ ਦੇ ਨਾਲ-ਨਾਲ 18 ਤੋਂ 44 ਸਾਲ ਉਮਰ ਵਰਗ ਵਾਲੇ ਉਸਾਰੀ ਕਾਮਿਆਂ ਦਾ ਵੀ ਟੀਕਾਕਰਨ ਸ਼ੁਰੂ ਹੋ ਰਿਹਾ ਹੈ ਜੋ ਕਿ ਪਹਿਲੇ ਦਿਨ ਸਿਵਲ ਹਸਪਤਾਲ ਹੁਸ਼ਿਆਰਪੁਰ, ਸਬ-ਡਵੀਜ਼ਨ ਹਸਪਤਾਲ ਮੁਕੇਰੀਆਂ, ਦਸੂਹਾ ਅਤੇ ਗੜ੍ਹਸ਼ੰਕਰ ਵਿਖੇ ਹੋਵੇਗਾ।

Also Read | Coronavirus in India: PM Narendra Modi a ‘super-spreader’ of COVID-19, says IMA Vice President

ਉਨ੍ਹਾਂ ਦੱਸਿਆ ਕਿ ਇਨ੍ਹਾਂ ਹਸਪਤਾਲਾਂ ਵਿੱਚ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਹੋਣਗੀਆਂ ਜਿਹੜੀਆਂ ਉਸਾਰੀ ਕਾਮਿਆਂ ਅਤੇ ਰੂਟੀਨ ਦਾ ਕੋਵਿਡ ਟੀਕਾਕਰਨ ਯਕੀਨੀ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਜਿਲੇ ਵਿੱਚ 80 ਤੋਂ ਵੱਧ ਸੈਸ਼ਨ ਸਾਈਟਾਂ ਹਨ ਜਿੱਥੇ ਲੋਕ ਆਸਾਨੀ ਨਾਲ ਕੋਵਿਡ ਵੈਕਸੀਨ ਲਗਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਸਾਰੀ ਕਾਮਿਆਂ ਲਈ ਨਿਰਧਾਰਤ ਚਾਰ ਹਸਪਤਾਲਾਂ ਦੇ ਨਾਲ-ਨਾਲ ਬਾਕੀ ਦੇ ਲਾਭਪਾਤਰੀ ਕਿਸੇ ਵੀ ਨੇੜਲੇ ਸੈਸ਼ਨ ਸਾਈਟ ਤੋਂ ਟੀਕਾਕਰਨ ਕਰਵਾ ਸਕਦੇ ਹਨ।Can Organizations Require COVID-19 Vaccinations? | Corporate Compliance Insights

 Also Read | Amid surge in COVID-19 cases, IPL 2021 postponed

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਵਿੱਚ ਵੈਕਸੀਨ ਦੀ ਕਮੀ ਨਹੀਂ ਹੈ ਜਿਵੇਂ-ਜਿਵੇਂ ਪੜਾਅ-ਦਰ-ਪੜਾਅ ਵੈਕਸੀਨ ਆ ਰਹੀ ਹੈ ਤਿਵੇਂ-ਤਿਵੇਂ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਵਰਗ ਲਈ ਮੁੱਢਲੇ ਤੌਰ 'ਤੇ 6310 ਡੋਜ਼ਾਂ ਪ੍ਰਾਪਤ ਹੋਈਆ ਹਨ।

ਜਿਕਰਯੋਗ ਹੈ ਕਿ ਜਿਲੇ ਵਿਚ ਹੁਣ ਤੱਕ 298479 ਡੋਜਾਂ ਲੱਗ ਚੁੱਕੀਆਂ ਹਨ ਜਿਨ੍ਹਾਂ ਵਿਚ 9007 ਸਿਹਤ ਸੰਭਾਲ ਵਰਕਰਾਂ ਨੂੰ ਪਹਿਲੀ, 4649 ਨੂੰ ਦੂਜੀ ਅਤੇ 30670 ਫਰੰਟਲਾਈਨ ਵਰਕਰਾਂ ਨੂੰ ਪਹਿਲੀ ਜਦਕਿ 7433 ਨੂੰ ਦੂਜੀ ਡੋਜ਼ ਅਤੇ 45 ਤੋਂ 59 ਸਾਲ ਉਮਰ ਵਰਗ ਵਿੱਚ 141944 ਲਾਭਪਾਤਰੀਆਂ ਨੂੰ ਪਹਿਲੀ ਅਤੇ 18240 ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ। ਇਸੇਤਰ੍ਹਾਂ 60 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਵਿੱਚ 70901 ਲਾਭਪਾਤਰੀਆਂ ਨੂੰ ਪਹਿਲੀ ਅਤੇ 15635 ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ।

Related Post