ਖੱਡ 'ਚ ਡਿੱਗੀ ਬੱਸ,ਡਰਾਈਵਰ ਸਣੇ 5 ਦੀ ਮੌਤ, ਦਰਜਨਾਂ ਜ਼ਖਮੀ

By  Jagroop Kaur October 21st 2020 06:20 PM

ਮਹਾਰਾਸ਼ਟਰ :ਬੁਧਵਾਰ ਦੀ ਸਵੇਰ ਮਹਾਰਾਸ਼ਟਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ । ਜਿਸ ਵਿਚ ਦਰਜਨਾਂ ਲੋਕ ਜ਼ਖਮੀ ਹੋ ਗਏ। ਇਹ ਬੱਸ ਹਾਦਸਾ ਨੰਦੂਰਬਾਰ ਨੇੜੇ ਖੱਡ ਵਿਚ ਬੱਸ ਡਿੱਗਣ ਨਾਲ ਵਾਪਰਿਆ ਇਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 35 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਪੁਲਿਸ ਨੇ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਈ ।Imageਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹੇ ਦੇ ਕੋਂਡਈਬਾਰੀ ਘਾਟ 'ਚ ਤੜਕੇ ਸਵਾ 3 ਵਜੇ ਉਸ ਸਮੇਂ ਹੋਇਆ, ਜਦੋਂ ਇਹ ਬੱਸ ਮਲਕਾਪੁਰ ਤੋਂ ਸੂਰਤ ਜਾ ਰਹੀ ਸੀ। ਸ਼ੁਰੂਆਤੀ ਖਬਰਾਂ ਅਨੁਸਾਰ ਚਾਲਕ ਨੇ ਬੱਸ 'ਤੇ ਕੰਟਰੋਲ ਗਵਾ ਦਿੱਤਾ, ਜਿਸ ਤੋਂ ਬਾਅਦ ਇਹ 30 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਸਥਾਨਕ ਲੋਕ ਬਚਾਅ ਲਈ ਮੌਕੇ 'ਤੇ ਪਹੁੰਚੇ।

https://twitter.com/ANI/status/1318757195446505472

ਜਾਣਕਾਰੀ ਅਨੁਸਾਰ ਇਹ ਘਟਨਾ ਨੰਦੂਰਬਰ ਦੇ ਪਿੰਡ ਖਮਚੌਂਦਰ ਨੇੜੇ ਵਾਪਰੀ ਹੈ।ਜਿੱਥੇ ਮਲਕਾਪੁਰ ਤੋਂ ਸੂਰਤ ਜਾ ਰਹੀ ਬੱਸ ਖੱਡ ਵਿੱਚ ਡਿੱਗ ਗਈ। ਜ਼ਿਕਰਯੋਗ ਹੈ ਕਿ ਹਾਦਸੇ 'ਚ ਮਾਰਨ ਵਾਲਿਆਂ ਵਿਚ ਡਰਾਈਵਰ, ਕਲੀਨਰ ਅਤੇ ਤਿੰਨ ਯਾਤਰੀ ਸ਼ਾਮਲ ਸਨ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਹੋਰ 35 ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।Image

ਘਟਨਾ ਤੋਂ ਬਾਅਦ ਸਥਾਨਕ ਐਡੀਸ਼ਨਲ ਐਸਪੀ ਸਣੇ ਤਕਰੀਬਨ 50 ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਕੀਤੀ। ਇੱਥੇ ਬੱਸ ਨੂੰ ਇੱਕ ਕਰੇਨ ਦੀ ਮਦਦ ਨਾਲ ਖੱਡ ਚੋ ਬਾਹਰ ਕੱਢਿਆ ਗਿਆ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਗਿਆ। ਫਿਲਹਾਲ ਹਾਦਸੇ ਦੇ ਕਰਨਾ ਦਾ ਪਤਾ ਨਹੀਂ ਲੱਗ ਸਕਿਆ। ਪਰ ਪੁਲਿਸ ਵੱਲੋਂ ਜਾਂਚ ਦੀ ਗੱਲ ਆਖਿ ਜਾ ਰਹੀ ਹੈ।

Related Post