ਪਟਿਆਲਾ 'ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਹੋਏ ਪੰਜ ਸੇਵਾਦਾਰ ਕਰੰਟ ਦੀ ਲਪੇਟ 'ਚ,ਦੋ ਦੀ ਮੌਤ

By  Shanker Badra January 30th 2018 02:34 PM -- Updated: January 30th 2018 02:38 PM

ਪਟਿਆਲਾ 'ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਹੋਏ ਪੰਜ ਸੇਵਾਦਾਰ ਕਰੰਟ ਦੀ ਲਪੇਟ 'ਚ,ਦੋ ਦੀ ਮੌਤ:ਪਟਿਆਲਾ 'ਚ ਗੁਰਦੁਆਰਾ ਗੁਰੂ ਰਵਿਦਾਸ ਵਿਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਹੋਏ ਪੰਜ ਸੇਵਾਦਾਰ ਕਰੰਟ ਦੀ ਲਪੇਟ 'ਚ ਆ ਗਏ।ਇਹਨਾਂ ਵਿਚੋਂ ਕੁਲਵੰਤ (40) ਅਤੇ ਜਗਤਾਰ ਸਿੰਘ (40) ਨੇ ਦਮ ਤੋੜ ਦਿੱਤਾ,ਜਦਕਿ ਗੰਭੀਰ ਰੂਪ ਨਾਲ ਝੁਲਸੇ ਅਵਤਾਰ ਸਿੰਘ ਅਤੇ ਰਾਜਕੁਮਾਰ ਉਰਫ ਲਾਲਾ ਨੂੰ ਜਿਲ੍ਹਾ ਨਾਗਰਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਉਥੇ ਹੀ ਇੱਕ ਹੋਰ ਸੇਵਾਦਾਰ ਨੂੰ ਪਿੰਡ ਵਿਚ ਹੀ ਇਲਾਜ ਦਿੱਤਾ ਗਿਆ।ਪਟਿਆਲਾ 'ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਹੋਏ ਪੰਜ ਸੇਵਾਦਾਰ ਕਰੰਟ ਦੀ ਲਪੇਟ 'ਚ,ਦੋ ਦੀ ਮੌਤਰਵਿਦਾਸ ਜੈਯੰਤੀ ਦੀਆਂ ਤਿਆਰੀਆਂ ਵਿਚ ਪਟਿਆਲਾ ਜਿਲ੍ਹੇ ਦੇ ਕਸਬੇ ਸ਼ੰਭੂ ਦੇ ਪਿੰਡ ਰਾਮਨਗਰ ਸੈਨੀਆਂ ਦੇ ਗੁਰਦੁਆਰੇ ਵਿਚ ਰਵਿਦਾਸ ਜੈਯੰਤੀ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।ਇਸ ਦੌਰਾਨ ਸੇਵਾਦਾਰ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਹੇ ਸਨ।ਜਿਵੇਂ ਹੀ ਸੇਵਾਦਾਰਾਂ ਨੇ ਨਿਸ਼ਾਨ ਸਾਹਿਬ ਨੂੰ ਸਪੋਰਟ ਦੇਣ ਵਾਲੀ ਤਾਰ ਨੂੰ ਖੋਲਿਆ ਤਾਂ ਹਵਾ ਦੇ ਕਾਰਨ ਤਾਰ ਕੋਲੋਂ ਲੰਘ ਰਹੀ 11 ਹਜਾਰ ਕਿਲੋਵਾਟ ਦੀ ਹਾਈਟੇਂਸ਼ਨ ਲਾਈਨ ਨੂੰ ਛੂ ਗਈ।11 ਹਜਾਰ ਕਿਲੋਵਾਟ ਦੀ ਹਾਈਟੇਂਸ਼ਨ ਲਾਈਨ ਕਰੰਟ ਦੀ ਲਪੇਟ ਵਿਚ ਆਉਣ ਨਾਲ ਕਰਤਾਰ,ਜਗਤਾਰ,ਅਵਤਾਰ ਅਤੇ ਰਾਜਕੁਮਾਰ ਗੰਭੀਰ ਰੂਪ ਨਾਲ ਝੁਲਸ ਗਏ,ਜਦੋਂ ਕਿ ਇਕ ਹੋਰ ਸੇਵਾਦਾਰ ਵੀ ਮਾਮੂਲੀ ਰੂਪ ਨਾਲ ਜਖ਼ਮੀ ਹੋ ਗਿਆ।ਦੁਪਹਿਰ ਕਰੀਬ ਸਵਾ ਇੱਕ ਵਜੇ ਹੋਈ ਇਸ ਘਟਨਾ ਵਿਚ ਗੰਭੀਰ ਰੂਪ ਨਾਲ ਝੁਲਸੇ ਚਾਰਾਂ ਸੇਵਾਦਾਰਾਂ ਨੂੰ ਜਿਲ੍ਹਾ ਨਾਗਰਿਕ ਹਸਪਤਾਲ ਦੇ ਟਰਾਮਾ ਸੈਂਟਰ ਪਹੁੰਚਾਇਆ ਗਿਆ,ਜਿੱਥੇ ਕੁਲਵੰਤ ਅਤੇ ਜਗਤਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।11 ਹਜਾਰ ਕਿਲੋਵਾਟ ਦੀ ਹਾਈਟੇਂਸ਼ਨ ਲਾਈਨ ਉਥੇ ਹੀ ਲਿਹਾਰਸਾ ਨਿਵਾਸੀ ਅਵਤਾਰ ਅਤੇ ਰਾਮਨਗਰ ਸੈਨਿਆ ਨਿਵਾਸੀ ਰਾਜਕੁਮਾਰ ਦਾ ਇਲਾਜ ਚੱਲ ਰਿਹਾ ਹੈ।ਘਟਨਾ ਦੇ ਕਾਰਨਾਂ ਨੂੰ ਜਾਨਣ ਲਈ ਸ਼ੰਭੂ ਥਾਣਾ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ। -PTCNews

Related Post