ਚੀਨ 'ਚ ਹੜ੍ਹ ਨੇ ਮਚਾਈ ਤਬਾਹੀ, 10 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ

By  Jashan A July 11th 2019 09:46 AM

ਚੀਨ 'ਚ ਹੜ੍ਹ ਨੇ ਮਚਾਈ ਤਬਾਹੀ, 10 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ,ਨਵੀਂ ਦਿੱਲੀ: ਚੀਨ 'ਚ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਕਾਰਨ ਸਥਾਨਕ ਲੋਕਾਂ ਦੇ ਸਾਹ ਸੁੱਕ ਰਹੇ ਹਨ ਤੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੇ ਐਮਰਜੰਸੀ ਪ੍ਰਬੰਧਨ ਮੰਤਰਾਲੇ ਮੁਤਾਬਕ ਤੇਜ਼ ਮੀਂਹ ਨਾਲ ਦੱਖਣੀ ਚੀਨ 'ਚ 16.3 ਲੱਖ ਤੋਂ ਜ਼ਿਆਦਾ ਲੋਕ ਸੂਬਾਈ ਪੱਧਰ ਇਲਾਕਿਆਂ 'ਚ ਪ੍ਰਭਾਵਿਤ ਹੋਏ ਹਨ।

ਪ੍ਰਭਾਵਿਤ ਲੋਕ ਜਹੇਜਿਆਂਗ, ਜਿੰਗਕਸੀ, ਹੁਨਾਨ, ਗੁੰਗਕਸੀ ਅਤੇ ਚੋਂਗਕਿੰਗ ਖੇਤਰਾਂ ਤੋਂ ਹਨ।ਇਸ ਕਾਰਨ 1600 ਘਰ ਨੁਕਸਾਨੇ ਗਏ ਹਨ ਜਦਕਿ 39 ਕਰੋੜ ਡਾਲਰ ਦਾ ਨੁਕਸਾਨ ਝੇਲ ਰਹੀ ਹੈ।

ਹੋਰ ਪੜ੍ਹੋ:ਭਾਰੀ ਮੀਂਹ ਕਾਰਨ ਮੁੰਬਈ ਹਵਾਈ ਅੱਡੇ 'ਤੇ ਭਰਿਆ ਪਾਣੀ, 52 ਉਡਾਣਾਂ ਰੱਦ

ਸਥਾਨਕ ਸਰਕਾਰਾਂ ਨੂੰ ਤੁਰੰਤ ਆਪਾਤ ਬਚਾਅ ਯੋਜਨਾਵਾਂ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਆਪਦਾ ਤੋਂ ਬਚਾਅ ਲਈ ਪੂਰੀ ਤਰ੍ਹਾਂ ਤਿਆਰ ਅਤੇ ਹਾਲਾਤਾਂ ਜਾ ਜਾਇਜ਼ਾਂ ਲੈਣ 'ਚ ਮਜ਼ਬੂਤੀ ਲਈ ਤਿਆਰ ਰਹਿਣ ਕਿਹਾ ਹੈ। ਦੱਖਣੀ ਚੀਨ 'ਚ ਤੇਜ਼ ਮੀਂਹ ਲਈ ਯੇਲੋ ਅਲਰਟ ਅਜੇ ਵੀ ਲਗਾਇਆ ਹੋਇਆ ਹੈ।

-PTC News

Related Post