ਕਿਸਾਨੀ ਹੱਕ 'ਚ ਨਿੱਤਰੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੌਂਟੀ ਪਨੇਸਰ

By  Jagroop Kaur December 8th 2020 04:46 PM

ਕਿਸਾਨਾਂ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 13ਵਾਂ ਦਿਨ ਹੈ। ਭਾਰਤ ਵਿਚ ਸ਼ੁਰੂ ਹੋਇਆ ਕਿਸਾਨ ਪ੍ਰਦਰਸ਼ਨ ਹੁਣ ਪੂਰੀ ਦੁਨੀਆ ਵਿਚ ਪਹੁੰਚ ਗਿਆ ਹੈ। ਇਸ ਤਰ੍ਹਾਂ ਬ੍ਰਿਟੇਨ ਵਿਚ ਭਾਰਤੀ ਦੂਤਾਵਾਸ ਦੇ ਬਾਹਰ ਲੋਕ ਕਿਸਾਨਾਂ ਦੇ ਸਮਰਥਨ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦੀ ਇਕ ਵੀਡੀਓ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਨੇ ਸਾਂਝੀ ਕੀਤੀ ਹੈ। ਪਨੇਸਰ ਨੇ ਵੀਡੀਓ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਲਿਖਿਆ, 'ਤੁਹਾਨੂੰ ਆਪਣਾ ਫ਼ੈਸਲਾ ਬਦਲਣ ਦਾ ਫ਼ੈਸਲਾ ਆ ਗਿਆ ਹੈ। ਦੱਸਣਯੋਗ ਹੈ ਕਿ ਪਨੇਸਰ ਵੱਲੋਂ ਪਹਿਲਾਂ ਵੀ ਕਿਸਾਨਾਂ ਦੇ ਹੱਕ 'ਚ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ।

ਸਿੰਘ ਤੁਹਾਡੇ ਕੋਲ ਆ ਰਹੇ ਹਨ, ਜਦੋਂ ਤੱਕ ਕਿ ਤੁਸੀਂ ਆਪਣੇ ਫ਼ੈਸਲੇ ਨਹੀਂ ਬਦਲਦੇ।' ਉਨ੍ਹਾਂ ਨੇ ਨਾਲ ਹੀ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਅਤੇ ਸਾਬਕਾ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਨੂੰ ਵੀ ਇਸ ਵੀਡੀਓ ਨੂੰ ਟੈਗ ਕੀਤਾ ਹੈ।

Farmers protest: In a fight against farm laws 2020, Monty Panesar expressed solidarity with farmers and asked Narendra Modi to make changes.

Related Post