ਫ਼ਾਰੂਕ ਅਬਦੁੱਲਾ ਨੂੰ ਸ੍ਰੀਨਗਰ ਦੇ ਹਸਪਤਾਲ 'ਚ ਕਰਵਾਇਆ ਦਾਖਲ, ਕੁਝ ਦਿਨ ਪਹਿਲਾਂ ਆਏ ਸੀ ਕੋਰੋਨਾ ਪਾਜ਼ੀਟਿਵ  

By  Shanker Badra April 3rd 2021 02:43 PM -- Updated: April 3rd 2021 02:49 PM

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਰਾਸ਼ਟਰੀ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਸ੍ਰੀਨਗਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਬੇਟੇ ਅਤੇ ਪਾਰਟੀ ਨੇਤਾ ਉਮਰ ਅਬਦੁੱਲਾ ਨੇ ਟਵੀਟ ਕਰ ਕੇ ਦਿੱਤੀ ਹੈ।

Former J&K CM Farooq Abdullah hospitalised, days after testing positive for COVID ਫ਼ਾਰੂਕ ਅਬਦੁੱਲਾ ਨੂੰ ਸ੍ਰੀਨਗਰ ਦੇ ਹਸਪਤਾਲ 'ਚ ਕਰਵਾਇਆ ਦਾਖਲ, ਕੁਝ ਦਿਨ ਪਹਿਲਾਂ ਆਏ ਸੀ ਕੋਰੋਨਾ ਪਾਜ਼ੀਟਿਵ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਜੋ ਹਾਲ ਹੀ ਵਿੱਚ ਕੋਰੋਨਾ ਵਾਇਰਸ ਦੀ ਚਪੇਟ 'ਚ ਪਾਏ ਗਏ ਸਨ , ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਫਾਰੂਕ ਅਬਦੁੱਲਾ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਤੋਂ 28 ਦਿਨਾਂ ਬਾਅਦ ਕੋਰੋਨਾ ਪਾਜ਼ੀਟਿਵ ਆਏ ਸਨ।

Former J&K CM Farooq Abdullah hospitalised, days after testing positive for COVID ਫ਼ਾਰੂਕ ਅਬਦੁੱਲਾ ਨੂੰ ਸ੍ਰੀਨਗਰ ਦੇ ਹਸਪਤਾਲ 'ਚ ਕਰਵਾਇਆ ਦਾਖਲ, ਕੁਝ ਦਿਨ ਪਹਿਲਾਂ ਆਏ ਸੀ ਕੋਰੋਨਾ ਪਾਜ਼ੀਟਿਵ

ਉਮਰ ਅਬਦੁੱਲਾ ਨੇ ਟਵੀਟ ਕੀਤਾ, 'ਆਪਣੇ ਪਿਤਾ ਦੇ ਬਿਹਤਰ ਇਲਾਜ ਲਈ ਡਾਕਟਰਾਂ ਦੀ ਸਲਾਹ'ਤੇ ਸ਼੍ਰੀਨਗਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਡਾ ਪਰਿਵਾਰ ਲੋਕਾਂ ਦੇ ਸੰਦੇਸ਼ ਅਤੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਲਈ ਸ਼ੁਕਰਗੁਜ਼ਾਰ ਹੈ।

Former J&K CM Farooq Abdullah hospitalised, days after testing positive for COVID ਫ਼ਾਰੂਕ ਅਬਦੁੱਲਾ ਨੂੰ ਸ੍ਰੀਨਗਰ ਦੇ ਹਸਪਤਾਲ 'ਚ ਕਰਵਾਇਆ ਦਾਖਲ, ਕੁਝ ਦਿਨ ਪਹਿਲਾਂ ਆਏ ਸੀ ਕੋਰੋਨਾ ਪਾਜ਼ੀਟਿਵ

ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਨੇ ਉਸ ਸਮੇਂ ਟਵੀਟ ਕੀਤਾ ਸੀ, 'ਮੇਰੇ ਪਿਤਾ ਜੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਇਸ ਬਿਮਾਰੀ ਦੇ ਕੁਝ ਲੱਛਣ ਹਨ। ‘ਸਾਡੀ ਜਾਂਚ ਹੋਣ ਤੱਕ ਮੈਂ ਅਤੇ ਪਰਿਵਾਰ ਦੇ ਹੋਰ ਮੈਂਬਰ ਇਕਾਂਤਵਾਸ ਵਿੱਚ ਰਹਿ ਰਹੇ ਹਾਂ।

-PTCNews

Related Post