ਕਾਂਗਰਸ ਦੇ ਹੱਕ ’ਚ ਡਟੇ ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ

By  Pardeep Singh October 5th 2022 03:42 PM -- Updated: October 5th 2022 03:43 PM

ਪਟਿਆਲਾ: ਪਟਿਆਲਾ ਤੋਂ ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਕਾਂਗਰਸ ਪਾਰਟੀ ਦੇ ਹੱਕ ਵਿਚ ਚੱਲਣ ਦਾ ਐਲਾਨ ਕੀਤਾ ਹੈ। ਉਨਾਂ ਨੇ ਕਿਹਾ ਕਿ ਕਾਂਗਰਸ ਨੂੰ ਪੁਨਰ ਜੀਵਤ ਕਰਨ ਵਿਚ ਆਪਣਾ ਯੋਗਦਾਨ ਪਾਉਣਗੇ। ਫਿ਼ਲਹਾਲ ਰਸਮੀ ਤੌਰ ’ਤੇ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰਦਿਆਂ ਡਾ.ਗਾਂਧੀ ਨੇ ਕਿਹਾ ਕਿ ਉਹ ਟਿਕਟ ਤੋਂ ਬਿਨਾਂ ਕਾਂਗਰਸ ਦੇ ਪੱਖ ਵਿਚ ਖੜਨਗੇ।

ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਮੇਰਾ ਪੱਕਾ ਵਿਚਾਰ ਹੈ ਕਿ ਤੇਜੀ ਨਾਲ ਵੱਧ ਰਹੇ ਫਾਸ਼ਵਾਦੀ ਖਤਰੇ ਦੇ ਸਨਮੁਖ, ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਅੱਜ ਭਾਰਤੀ ਸਿਆਸਤ ਦੇ ਕੇਂਦਰੀ , ਭਵਿੱਖੀ ਤੇ ਨਿਰਣਾਇਕ ਮੁੱਦੇ ਨਹੀਂ ਹਨ। ਸਮੇਂ ਦੀ ਸਿਆਸਤ ਦੀਆਂ ਲੋੜਾਂ ਦੇ ਹਾਣ ਦਾ ਬਣਨ ਜਾਂ ਨਿਬੜਣ ਲਈ, ਕਾਂਗਰਸ ਬਾਬੇ ਆਪਣੇ 40 ਸਾਲ ਦੇ ਸਿਆਸੀ ਸਟੈਂਡ ਅਤੇ ਕੁੱਲ ਸਿਆਸੀ ਵਕਾਰ ਨੂੰ ਦਾਅ ’ਤੇ ਲਾਉਣ ਲਈ ਬਹੁਤ ਹੌਂਸਲਾ ਚਾਹੀਦਾ ਹੈ ਤੇ ਮੈਂ ਕੀਤਾ ਹੈ।

ਫਾਰਮੂਲਿਆਂ ਦੀ ਸਿਆਸਤ ਨੂੰ ਰੱਦ ਕਰਕੇ ਕੀਤਾ ਹੈ। ਗਾਂਧੀ ਨੇ ਕਿਹਾ ਕਿ ਉਹ ਆਪਣੀ ਸਾਖ ਤੇ ਜਾਨ ਦੀ ਕੀਮਤ ’ਤੇ ਵੀ ਇਤਿਹਾਸ ਦੇ ਇਸ ਨਿਰਣਾਇਕ ਦੌਰ ਵਿਚ ਕਾਂਗਰਸ ਨੂੰ ਪੁਨਰ ਜੀਵਤ ਕਰਨ ਅਤੇ ਇਸਦੇ ਪੁਨਰ ਗਠਿਤ ਹੋਣ ਵਿਚ ਆਪਣਾ ਯੋਗਦਾਨ ਪਾਉਣਗੇ। ਉਨਾ ਕਿਹਾ ਕਿ ਸਹੀ, ਗਲਤ ਹੋਣ ਦਾ ਫੈਸਲਾ ਆਉਣ ਵਾਲਾ ਸਮਾਂ ਕਰਦਾ ਰਹੇਗਾ।

ਰਿਪੋਰਟ-ਗਗਨਦੀਪ ਅਹੂਜਾ

ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ''ਚ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਕਰੈਸ਼, ਪਾਇਲਟ ਦੀ ਮੌਤ

-PTC News

Related Post