ਸਾਬਕਾ ਪੀ.ਐੱਮ. ਅਟਲ ਦੀ ਯਾਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ

By  Jashan A December 24th 2018 03:59 PM -- Updated: December 24th 2018 05:12 PM

ਸਾਬਕਾ ਪੀ.ਐੱਮ. ਅਟਲ ਦੀ ਯਾਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ,ਨਵੀਂ ਦਿੱਲੀ: ਕੱਲ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਜਨਮਦਿਨ ਹੈ। ਉਹਨਾਂ ਦੀ ਯਾਦ ਵਿੱਚ ਅੱਜ 100 ਰੁਪਏ ਦਾ ਸਿੱਕਾ ਜਾਰੀ ਕੀਤਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 ਰੁਪਏ ਦਾ ਸਮਾਰਕ ਸਿੱਕਾ ਜਾਰੀ ਕੀਤਾ।

coin ਸਾਬਕਾ ਪੀ.ਐੱਮ. ਅਟਲ ਦੀ ਯਾਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ

ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜਨਮਦਿਨ 'ਤੇ 25 ਦਸੰਬਰ ਨੂੰ ਹਰ ਸਾਲ 'ਸੁਸ਼ਾਸਨ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਅਟਲ ਬਿਹਾਰੀ ਵਾਜਪੇਈ 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਸਾਲ 16 ਅਗਸਤ ਨੂੰ ਅਟਲ ਬਿਹਾਰੀ ਵਾਜਪੇਈ ਜੀ ਦਾ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਉਮਰ 93 ਸਾਲ ਸੀ।

ਹੋਰ ਪੜ੍ਹੋ:ਆਂਗਨਵਾੜੀ ਅਤੇ ਆਸ਼ਾ ਵਰਕਰਾਂ ਦੀ ਤਨਖਾਹ ‘ਚ ਵਾਧੇ ਨੂੰ ਪੀ.ਐਮ ਮੋਦੀ ਦੀ ਹਰੀ ਝੰਡੀ, ਹਰਸਿਮਰਤ ਕੌਰ ਬਾਦਲ ਨੇ ਕੀਤਾ ਧੰਨਵਾਦ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਾ ਜਾਰੀ ਕਰਨ ਮੌਕੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਵਾਜਪੇਈ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲਣਗੇ। ਉਹਨਾਂ ਨੇ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਜੀ ਚਾਹੁੰਦੇ ਸਨ ਕਿ ਲੋਕਤੰਤਰ ਸਰਵਉੱਚ ਰਹੇ।ਸਿੱਕਾ ਜਾਰੀ ਕਰਨ ਸਮੇ ਸਮਾਰੋਹ 'ਚ ਵਾਜਪੇਈ ਦੇ ਖਾਸ ਸਹਿਯੋਗੀ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ ਸਨ।

coin ਸਾਬਕਾ ਪੀ.ਐੱਮ. ਅਟਲ ਦੀ ਯਾਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ

ਦੱਸ ਦੇਈਏ ਕਿ ਜਾਰੀ ਕੀਤੇ ਸਿੱਕੇ ਦੇ ਉਪਰਲੇ ਪਾਸੇ ਤੇ ਦੇਸ਼ ਦੇ ਪ੍ਰਤੀਕ ਚਿੰਨ੍ਹ ਹੈ ਤੇ ਅਸ਼ੋਕ ਸਤੰਭ ਅਤੇ ਇਸ ਦੇ ਨਾਲ ਹੀ 'ਸੱਤਿਆਮੇਵ ਜਯਤੇ' ਲਿਖਿਆ ਹੋਇਆ ਹੈ। ਸਿੱਕੇ ਦੇ ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਤਸਵੀਰ ਅਤੇ ਉਨ੍ਹਾਂ ਦਾ ਨਾਂ ਲਿਖਿਆ ਗਿਆ ਹੈਤੇ ਨਾਲ ਹੀ ਅਟਲ ਬਿਹਾਰੀ ਵਾਜਪੇਈ ਜੀ ਦਾ ਜਨਮ ਅਤੇ ਦਿਹਾਂਤ ਦਾ ਸਾਲ 1924-2018 ਵੀ ਇਸ 'ਤੇ ਲਿਖਿਆ ਗਿਆ ਹੈ।

-PTC News

Related Post