ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਨੂੰ 2 ਕਰੋੜ ਦਾ ਜੁਰਮਾਨਾ, ਇਹ ਸੀ ਕਾਰਨ

By  Baljit Singh June 23rd 2021 09:09 AM

ਬੇਂਗਲੁਰੂ - ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ’ਤੇ ਨੰਦੀ ਇਨਫ੍ਰਾਸਟ੍ਰਕਚਰ ਕਾਰਿਡੋਰ ਇੰਟਰਪ੍ਰਾਈਜਿਜ਼ (ਐੱਨ. ਆਈ. ਸੀ. ਈ.) ਨੂੰ ਬਦਨਾਮ ਕਰਨ ਦੇ ਦੋਸ਼ ’ਚ 2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਪੜੋ ਹੋਰ ਖਬਰਾਂ: SC ਨੇ ਦਿੱਤੀ ਮਨਜ਼ੂਰੀ, 31 ਜੁਲਾਈ ਨੂੰ ਐਲਾਨੇ ਜਾਣਗੇ CBSE ਦੇ ਨਤੀਜੇ

ਬੇਂਗਲੁਰੂ ਦੀ ਇਕ ਅਦਾਲਤ ਨੇ ਦੇਵੇਗੌੜਾ ਨੂੰ 10 ਸਾਲ ਪਹਿਲਾਂ ਇਕ ਟੈਲੀਵਿਜ਼ਨ ਇੰਟਰਵਿਊ ’ਚ ਨੰਦੀ ਇਨਫ੍ਰਾਸਟ੍ਰਕਚਰ ਕਾਰਿਡੋਰ ਇੰਟਰਪ੍ਰਾਈਜਿਜ਼ (ਐੱਨ. ਆਈ. ਸੀ. ਈ.) ਦੇ ਖਿਲਾਫ ਇਤਰਾਜ਼ਯੋਗ ਬਿਆਨ ਲਈ ਕੰਪਨੀ ਨੂੰ ਹਰਜਾਨੇ ਦੇ ਰੂਪ ’ਚ 2 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਕੰਪਨੀ ਦੇ ਪ੍ਰਮੋਟਰ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਖੇਨੀ ਹਨ ਜੋ ਬਿਦਰ ਦੱਖਣ ਦੇ ਸਾਬਕਾ ਵਿਧਾਇਕ ਹਨ।

ਪੜੋ ਹੋਰ ਖਬਰਾਂ: ਨੌਜਵਾਨ ਨੇ ਸਕੇ ਚਾਚੇ ਦੀ 6 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਨਾਹ

ਜਨਤਾ ਦਲ (ਸੈਕਿਊਲਰ) ਪ੍ਰਮੁੱਖ ਨੇ ਐੱਨ. ਆਈ. ਸੀ. ਈ. ਪ੍ਰਾਜੈਕਟ ’ਤੇ ਨਿਸ਼ਾਨਾ ਵਿੰਨ੍ਹਿਆ ਸੀ ਅਤੇ ਉਸ ਨੂੰ ‘ਲੁੱਟ’ ਦੱਸਿਆ ਸੀ। ਅਦਾਲਤ ਨੇ ਆਪਣੇ ਫੈਸਲੇ ’ਚ ਕਿਹਾ ਕਿ ਕੰਪਨੀ ਦਾ ਪ੍ਰਾਜੈਕਟ ਵੱਡਾ ਹੈ ਅਤੇ ਕਰਨਾਟਕ ਦੇ ਹਿੱਤ ’ਚ ਹੈ। ਅਦਾਲਤ ਨੇ ਕਿਹਾ, ‘‘ਜੇਕਰ ਭਵਿੱਖ ’ਚ ਇਸ ਤਰ੍ਹਾਂ ਦੇ ਅਪਮਾਨਜਨਕ ਬਿਆਨ ਦੇਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਨਿਸ਼ਚਿਤ ਰੂਪ ’ਚ ਕਰਨਾਟਕ ਸੂਬੇ ਦੇ ਵਿਆਪਕ ਜਨਹਿਤ ਵਾਲੀ ਇਸ ਵਰਗੇ ਵੱਡੇ ਪ੍ਰਾਜੈਕਟਾਂ ਦੇ ਲਾਗੂਕਰਨ ’ਚ ਦੇਰੀ ਹੋਵੇਗੀ।

-PTC News

Related Post