ਭਾਰਤ 'ਚ ਆਰਥਿਕ ਸੁਧਾਰ ਦੇ 30 ਸਾਲ ਪੂਰੇ, ਡਾ.ਮਨਮੋਹਨ ਸਿੰਘ ਨੇ ਅਰਥ-ਵਿਵਸਥਾ ਨੂੰ ਲੈਕੇ ਦਿੱਤੀ ਚੇਤਾਵਨੀ!

By  Jashan A July 24th 2021 10:27 AM

ਨਵੀਂ ਦਿੱਲੀ: ਭਾਰਤ 'ਚ ਆਰਥਿਕ ਸੁਧਾਰ (Indian Economy) ਦੇ 30 ਸਾਲ ਪੂਰੇ ਹੋਣ 'ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ (dr manmohan singh)ਨੇ ਚਿੰਤਾ ਜਾਹਰ ਕੀਤੀ ਹੈ। ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਅੱਗੇ ਦਾ ਰਾਹ ਉਸ ਸਮੇਂ ਦੇ ਮੁਕਾਬਲੇ ਜ਼ਿਆਦਾ ਚੁਣੌਤੀਪੂਰਵਕ ਹੈ।

ਉਨ੍ਹਾਂ ਇਸ ਬਜਟ ਨੂੰ ਪੇਸ਼ ਕੀਤੇ ਜਾਣ ਦੇ 30 ਸਾਲ ਪੂਰੇ ਹੋਣ ਦੇ ਮੌਕੇ ‘ਤੇ ਕਿਹਾ, 1991 ‘ਚ 30 ਸਾਲ ਪਹਿਲਾਂ, ਕਾਂਗਰਸ ਪਾਰਟੀ ਨੇ ਭਾਰਤ ਦੀ ਅਰਥ-ਵਿਵਸਥਾ ( Economy) ਦੇ ਮਹੱਤਵਪੂਰਨ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ ਤੇ ਦੇਸ਼ ਦੀ ਆਰਥਿਕ ਨੀਤੀ ਲਈ ਇਕ ਨਵਾਂ ਰਾਹ ਦਰਸਾਇਆ ਸੀ।

ਉਹਨਾਂ ਇਹ ਵੀ ਕਿਹਾ ਕਿ ‘ਬੇਹੱਦ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਮਿਆਦ ‘ਚ ਕਰੀਬ 30 ਕਰੋੜ ਭਾਰਤੀ ਨਾਗਰਿਕ ਗਰੀਬੀ ਚੋਂ ਬਾਹਰ ਨਿੱਕਲੇ ਤੇ ਕਰੋੜਾਂ ਨਵੀਂ ਨੌਕਰੀਆਂ ਪੈਦਾ ਹੋਈਆਂ।

ਉਨ੍ਹਾਂ ਮੁਤਾਬਕ, 1999 ‘ਚ ਆਰਥਿਕ ਉਦਾਰੀਕਰਨ ਦੀ ਸ਼ੁਰੂਆਤ ਇਸ ਆਰਥਿਕ ਸੰਕਟ ਦੀ ਵਜ੍ਹਾ ਹੋਈ ਸੀ, ਜਿਸ ਨੇ ਸਾਡੇ ਦੇਸ਼ ਨੂੰ ਘੇਰ ਕੇ ਰੱਖਿਆ ਸੀ। ਪਰ ਇਹ ਸਿਰਫ ਸੰਕਟ ਪ੍ਰਬੰਧਨ ਤਕ ਸੀਮਿਤ ਨਹੀਂ ਸੀ। 30 ਸਾਲ ਬਾਅਦ ਇਕ ਰਾਸ਼ਟਰ ਦੇ ਤੌਰ ਤੇ ਸਾਨੂੰ ਰੌਬਰਟ ਫ੍ਰੌਸਟ ਦੀ ਉਸ ਕਵਿਤਾ ਨੂੰ ਯਾਦ ਰੱਖਣਾ ਹੈ ਕਿ ਅਸੀਂ ਆਪਣੇ ਵਾਂਦਿਆਂ ਨੂੰ ਪੂਰਾ ਕਰਨ ਤੇ ਮੀਲਾਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਹੀ ਆਰਾਮ ਫ਼ਰਮਾਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਡਾ.ਮਨਮੋਹਨ ਸਿੰਘ 1991 ‘ਚ ਨਰਸਿੰਗ ਰਾਓ ਦੀ ਅਗਵਾਈ ‘ਚ ਬਣੀ ਸਰਕਾਰ ‘ਚ ਵਿੱਤ ਮੰਤਰੀ ਸਨ ਤੇ 24 ਜੁਲਾਈ, 1991 ਨੂੰ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ। ਇਸ ਬਜਟ ਨੂੰ ਦੇਸ਼ ‘ਚ ਆਰਥਿਕ ਉਦਾਰੀਕਰਨ ਦੀ ਬੁਨਿਆਦ ਮੰਨਿਆ ਜਾਂਦਾ ਹੈ।

-PTC News

Related Post