ਨਕਸਲੀਆਂ ਦੇ IED ਧਮਾਕੇ 'ਚ ਚਾਰ CRPF ਦੇ ਜਵਾਨ ਜ਼ਖ਼ਮੀ

By  Pardeep Singh February 8th 2022 07:44 PM -- Updated: February 8th 2022 07:54 PM

ਨਵੀਂ ਦਿੱਲੀ: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਦੇ ਮੋਦਕਪਾਲ ਥਾਣਾ ਖੇਤਰ ਦੇ ਅਧੀਨ ਮੁਰਕੀ ਨਗਰ ਰੋਡ ਉੱਤੇ ਨਕਸਲੀਆਂ ਨੇ ਦੁਪਹਿਰ ਕਰੀਬ 3 ਵਜੇ ਇਕ ਆਈਈਡੀ ਧਮਾਕਾ ਕੀਤਾ, ਜਿਸ 'ਚ ਸੀਆਰਪੀਐਫ ਦੇ ਚਾਰ ਜਵਾਨ ਜ਼ਖਮੀ ਹੋ ਗਏ।ਨਕਸਲੀਆਂ ਦੇ IED ਧਮਾਕੇ 'ਚ ਚਾਰ CRPF ਦੇ ਜਵਾਨ ਜ਼ਖ਼ਮੀ

ਪੁਲਿਸ ਦੇ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਦੱਸਿਆ ਕਿ ਦੁਪਹਿਰ ਤਿੰਨ ਵਜੇ ਸੀਆਰਪੀਐਫ ਦੀ 153ਵੀਂ ਬਟਾਲੀਅਨ ਦੀ ਇੱਕ ਟੀਮ ਇਲਾਕੇ ਵਿੱਚ ਆਪਰੇਸ਼ਨ ਲਈ ਨਿਕਲੀ ਸੀ, ਜੋ ਨਕਸਲੀਆਂ ਦੇ ਧਮਾਕੇ ਦਾ ਸ਼ਿਕਾਰ ਹੋ ਗਈ।ਨਕਸਲੀਆਂ ਦੇ IED ਧਮਾਕੇ 'ਚ ਚਾਰ CRPF ਦੇ ਜਵਾਨ ਜ਼ਖ਼ਮੀ

ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਬੀਜਾਪੁਰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਬੀਜਾਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਸਿਰਫ਼ 10 ਕਿਲੋਮੀਟਰ ਦੂਰ ਵਾਪਰੀ। ਬੀਜਾਪੁਰ ਦੇ ਏਐਸਪੀ ਪੰਕਜ ਸ਼ੁਕਲਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਰ.ਪੀ.ਐਫ ਦੇ ਜਵਾਨ ਰੋਜ਼ਾਨਾ ਦੀ ਤਰ੍ਹਾਂ ਇਲਾਕੇ 'ਚ ਦਬਦਬਾ ਬਣਾਉਣ ਲਈ ਨਿਕਲੇ ਸਨ।

ਨਕਸਲੀਆਂ ਵੱਲੋਂ ਜਵਾਨਾਂ ਨੂੰ ਹਮੇਸ਼ਾਂ ਸ਼ਿਕਾਰ ਬਣਾਇਆ ਜਾਂਦਾ ਹੈ। ਬੀਤੇ ਦਿਨਾਂ ਵਿੱਚ ਤਿੰਨ ਬੰਦੂਕਾਂ, ਕਰੀਬ ਤਿੰਨ ਕਿਲੋਗ੍ਰਾਮ ਵਜ਼ਨ ਦਾ ਇੱਕ ਆਈਈਡੀ, 80 ਮੀਟਰ ਬਿਜਲੀ ਦੀਆਂ ਤਾਰਾਂ, ਦੋ ਪੈਲਟ ਬੈਗ ਸਮੇਤ ਨਕਸਲੀ ਸਮੇਤ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ:'ਆਪ' ਨੂੰ ਵੱਡਾ ਝਟਕਾ, ਦਿਲਬਾਗ ਸਿੰਘ ਹੋਏ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

-PTC News

Related Post