ਕਰਾਚੀ 'ਚ ਹੋਇਆ ਚਾਰ ਟਿਕਟੋਕ ਸਟਾਰਸ ਦਾ ਕਤਲ, ਪੁਲਿਸ ਕਰ ਰਹੀ ਪੜਤਾਲ

By  Jagroop Kaur February 2nd 2021 09:04 PM

ਸੋਸ਼ਲ ਮੀਡੀਆ ਪਿੱਛੇ ਲੋਕ ਅੱਜ ਕੱਲ ਇੰਨੇ ਦੀਵਾਨੇ ਹੋ ਗਏ ਹਨ ਕਿ ਕੁਝ ਵੀ ਕਰ ਗੁਜ਼ਰ ਜਾਂਦੇ ਹਨ। ਸੋਸ਼ਲ ਮੀਡੀਆ ਅਤੇ ਕਤਲ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਪਾਕਿਸਤਾਨ ਦੇ ਸ਼ਹਿਰ ਕਰਾਚੀ ਤੋਂ ਜਿਥੇ ਗਾਰਡਨ ਏਰੀਆ 'ਚ ਉਸ ਵੇਲੇ ਇਕ ਮਹਿਲਾ ਸਣੇ 4 ਟਿਕਟੌਕਰਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਸਰਫਰਾਜ਼ ਨਵਾਜ਼ ਸ਼ੇਖ ਨੇ ਦੱਸਿਆ ਕਿ ਚਾਰੋਂ ਮ੍ਰਿਤਕ ਸੋਸ਼ਲ ਮੀਡੀਆ 'ਤੇ ਐਕਟੀਵ ਸਨ।according to eyewitnesses the victims car was shot at by people following it in a rickshaw photo express file

ਉਹ ਟਿਕਟੌਕ ਦੀ ਤਰ੍ਹਾਂ ਚੀਨ ਦੀ ਕੰਪਨੀ ਦੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਨਾਲ ਜੁੜੇ ਸਨ। ਵਾਰਦਾਤ ਵੀ ਉਸ ਸਮੇਂ ਹੋਈ ਜਦ ਇਹ ਵੀਡੀਓ ਬਣਾ ਰਹੇ ਸਨ।Four TikTokers shot dead in Karachi - Pakistan - DAWN.COM

Tiktok ਲਈ ਵੀਡੀਓ ਬਣਾਉਂਦੇ ਸਮੇਂ ਲੜਕੀ ਸਮੇਤ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਪੁਲਸ ਮੁਤਾਬਕ ਮਰਨ ਵਾਲਿਆਂ 'ਚ 2 ਦੀ ਪਛਾਣ ਮੁਸਕਾਨ ਅਤੇ ਅਮੀਰ ਵਜੋਂ ਹੋਈ ਹੈ। ਹੋਰ ਦੋ ਲੋਕ ਇਨ੍ਹਾਂ ਦੇ ਦੋਸਤ ਰੇਹਾਨ ਅਤੇ ਸੱਜਾਦ ਹਨ। ਮੁਸਕਾਨ ਨੇ ਆਮਿਰ ਨੂੰ ਸੋਮਵਾਰ ਨੂੰ ਮੁਲਾਕਾਤ ਕਰਨ ਲਈ ਫੋਨ ਕੀਤਾ ਸੀ। ਜਿਸ ਤੋਂ ਬਾਅਦ ਆਮਿਰ ਕਾਰ 'ਚ ਆਪਣੇ ਦੋਵਾਂ ਦੋਸਤਾਂ ਨੈ ਲੈ ਕੇ ਮੁਕਸਾਨ ਕੋਲ ਪਹੁੰਚਿਆ ਸੀ। ਇਹ ਚਾਰੋਂ ਸ਼ਹਿਰ 'ਚ ਘੁੰਮ ਰਹੇ ਸਨ ਅਤੇ ਟਿਕਟੌਕ ਲਈ ਵੀਡੀਓ ਵੀ ਬਣਾ ਰਹੇ ਸਨ ਅਤੇ ਉਸ ਵੇਲੇ ਅਣਜਾਣ ਹਮਲਾਵਾਰਾਂ ਨੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।Four killed in Islamabad after Lexus crashes into Mehran - Pakistan -  DAWN.COM

ਲੜਕੀ ਕਾਰ 'ਚ ਮ੍ਰਿਤਕ ਮਿਲੀ ਜਦਕਿ ਬਾਕੀ ਤਿੰਨ ਨੌਜਵਾਨ ਕਾਰ ਦੇ ਬਾਹਰ ਸਨ। ਮਰਨ ਵਾਲੇ ਤਿੰਨਾਂ ਨੌਜਵਾਨਾਂ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ ਜਿਸ 'ਚ ਉਹ ਸ਼ਹਿਰ ਦੇ ਇਤਹਾਦ ਟਾਊਨ ਏਰੀਆ 'ਚ ਹਵਾਈ ਫਾਈਰਿੰਗ ਕਰਦੇ ਹੋਏ ਵੀਡੀਓ ਬਣਾ ਰਹੇ ਹਨ। ਹੁਣ ਇਸ ਕਤਲ ਪਿੱਛੇ ਕੀ ਕੁਝ ਸਾਹਮਣੇ ਆਉਂਦਾ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚਲ ਸਕੇਗਾ।

Related Post