ਕੀ ਬਾਰਿਸਲੋਨਾ ਵਰਗਾ ਹਮਲਾ ਹੋਇਆ ਹੈ ਫਰਾਂਸ 'ਚ ਵੀ?

By  Joshi August 21st 2017 05:27 PM

ਫਰਾਂਸ 'ਚ ਇੱਕ ਅੰਨੇਵਾਹ ਆ ਰਹੀ ਕਾਰ ਦੇ ਟੱਕਰ ਮਾਰਨ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਹੈ।

ਐਕਸਪ੍ਰੈੱਸ.ਕੋ.ਯੂ.ਕੇ ਅਨੁਸਾਰ, ਫਰੈਂਚ ਪੁਲਿਸ ਨੇ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

France: One dead after car rams into crowd, another Barcelona attack?

ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਵਿਅਕਤੀ ਦਾ ਅਸਲ ਮਕਸਦ ਕੀ ਸੀ।

"ਇਸ ਸਮੇਂ, ਸਾਡੇ ਕੋਲ ਇਸ ਵਿਅਕਤੀ ਦੇ ਇਰਾਦਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ" ਐਕਸਪ੍ਰੈੱਸ.ਕੋ.ਯੂਕੇ ਨੇ ਸਰੋਤਾਂ ਦਾ ਹਵਾਲਾ ਦਿੰਦਿਆਂ ਕਿਹਾ।

France: One dead after car rams into crowd, another Barcelona attack?

ਫਰਾਂਸ 'ਚ ਪਿਛਲੇ ਦੋ ਸਾਲਾਂ ਦੌਰਾਨ ਕਈ ਤਰ੍ਹਾਂ ਦੇ ਅੱਤਵਾਦੀ ਹਮਲੇ ਹੋ ਰਹੇ ਹਨ ਅਤੇ ਚੇਤਾਵਨੀ ਵੀ ਜਾਰੀ ਹੋ ਚੁੱਕੀ ਹੈ।

ਫਰਾਂਸ ਪੁਲਿਸ ਨੇ ਯੂਨਸ ਅਬੂਯਾਕਾਊਬ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ, ਜਿਸਦੇ ਬਾਰਿਸਲੋਨਾ ਹਮਲੇ 'ਚ ਸ਼ਾਮਿਲ ਹੋਣ ਦੀ ਆਸ਼ੰਕਾ ਹੈ।ਬਾਰਿਸਲੋਨਾ ਹਮਲੇ 'ਚ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।

—PTC News

Related Post