Friendship Day: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨੂੰ ਦਿੱਤੀਆਂ ਸ਼ੁਭਕਾਮਨਾਵਾਂ, ਕਿਹਾ "ਯੇਹ ਦੋਸਤੀ ਹਮ ਨਹੀਂ ਤੋੜੇਂਗੇ'

By  Jashan A August 4th 2019 02:11 PM

Friendship Day: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨੂੰ ਦਿੱਤੀਆਂ ਸ਼ੁਭਕਾਮਨਾਵਾਂ, ਕਿਹਾ "ਯੇਹ ਦੋਸਤੀ ਹਮ ਨਹੀਂ ਤੋੜੇਂਗੇ',ਨਵੀਂ ਦਿੱਲੀ: ਫ੍ਰੈਂਡਸ਼ਿਪ ਡੇਅ ਮੌਕੇ ਮੌਕੇ ਜਿਥੇ ਦੁਨੀਆ ਭਰ 'ਚ ਲੋਕ ਇੱਕ ਦੂਸਰੇ ਨੂੰ ਵਧਾਈਆਂ ਦੇ ਰਹੇ ਹਨ, ਉਥੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅੱਜ ਪੀ.ਐੱਮ. ਨਰਿੰਦਰ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਤੇ ਕਿਹਾ "ਯੇਹ ਦੋਸਤੀ ਹਮ ਨਹੀਂ ਤੋੜੇਂਗੇ।

ਉਹਨਾਂ ਸੋਸ਼ਲ ਮੀਡੀਆ 'ਤੇ ਬੇਹੱਦ ਇੱਕ ਪਿਆਰੀ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਲਿਖਿਆ ਹੈ ਕਿ " 'ਸਾਡੀ ਪਹਿਲਾਂ ਤੋਂ ਮਜ਼ਬੂਤ ਹੁੰਦੀ ਦੋਸਤੀ ਅਤੇ ਵੱਧਦੀ ਹਿੱਸੇਦਾਰੀ ਹੋਰ ਉਚੀਆਂ ਉਚਾਈਆਂ ਨੂੰ ਛੂਹੇ।''

https://twitter.com/IsraelinIndia/status/1157853112251498498?s=20

ਹੋਰ ਪੜ੍ਹੋ: PM ਮੋਦੀ ਲਈ ਦੀਵਾਨਗੀ, 1200 ਕਿਲੋਮੀਟਰ ਸਾਈਕਲ ਚਲਾ ਮਿਲਣ ਪਹੁੰਚਿਆ ਇਹ ਵਿਅਕਤੀ

ਉਥੇ ਹੀ ਭਾਰਤ ਵਿਚ ਇਜ਼ਰਾਇਲੀ ਦੂਤਘਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕੀਤੀ ਹੈ, ਜਿਸ 'ਚ ਲਿਖਿਆ ਹੈ ਕਿ ਹੈਪੀ #ਫ੍ਰੈਂਡਸ਼ਿਪ ਡੇਅ 2019 ਇੰਡੀਆ! ਸਾਡੀ ਦੋਸਤੀ ਨੂੰ ਮਜ਼ਬੂਤ ਬਣਾਉਣ ਲਈ ਅਤੇ #growingpartnershop ਨੂੰ ਹੋਰ ਉਚੀਆਂ ਉਚਾਈਆਂ ਛੂਹਣ ਲਈ।

ਜ਼ਿਕਰ ਏ ਖਾਸ ਹੈ ਕਿ ਪੀ.ਐੱਮ. ਮੋਦੀ ਦੇਸ਼ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਇਜ਼ਰਾਈਲ ਦੀ ਯਾਤਰਾ ਕੀਤੀ ਸੀ। ਦੋਹਾਂ ਪ੍ਰਧਾਨ ਮੰਤਰੀਆਂ ਨੇ ਕਰੀਬੀ ਨਿੱਜੀ ਸੰਬੰਧ ਵਿਕਸਿਤ ਕੀਤੇ ਹਨ।

-PTC News

Related Post