ਗਨੀਵ ਕੌਰ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਹੋਏ ਨਤਮਸਤਕ

By  Pardeep Singh February 2nd 2022 12:47 PM -- Updated: February 2nd 2022 02:00 PM

ਅੰਮ੍ਰਿਤਸਰ: ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਚੋਣ ਪ੍ਰਚਾਰ ਕਰਨ ਤੋਂ ਪਹਿਲਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਏ। ਗਨੀਵ ਕੌਰ ਦਾ ਕਹਿਣਾ ਹੈ ਕਿ ਹਲਕਾ ਮਜੀਠਾ ਸਾਡਾ ਪਰਿਵਾਰ ਹੈ ਅਤੇ ਕੁਝ ਪ੍ਰਸਥਿਤੀ ਇਵੇਂ ਦੀ ਬਣੀ ਕਿ ਮੈਂ ਹਲਕਾ ਮਜੀਠਾ ਤੋਂ ਚੋਣ ਲੜ ਰਹੀ ਹਾਂ । ਉਨ੍ਹਾਂ ਨੇ ਕਿਹਾ ਹੈ ਕਿ ਮਜੀਠਾ ਹਲਕਾ ਤੋਂ ਮੈਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਲਕਾ ਵੀ ਮੈਨੂੰ ਮੇਰੇ ਪਰਿਵਾਰ ਵਾਂਗ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਹਲਕੇ ਦੇ ਲੋਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਮੈਂ ਹਲਕੇ ਦੇ ਲੋਕਾਂ ਦਾ ਪੂਰੀ ਤਨਦੇਹੀ ਨਾਲ ਕੰਮ ਕਰਾਂਗੀ। ਇਹ ਵੀ ਪੜ੍ਹੋ:ਫਤਿਹ ਜੰਗ ਸਿੰਘ ਬਾਜਵਾ ਸਮੇਤ 85 ਵਿਅਕਤੀਆਂ 'ਤੇ ਪਰਚਾ ਦਰਜ -PTC News

Related Post