Nepal ਨੇ ਚੀਨੀ ਕੰਪਨੀ ਨੂੰ ਦਿੱਤਾ ਵਿਵਾਦਿਤ ਨਕਸ਼ੇ ਵਾਲੇ ਨੋਟ ਛਾਪਣ ਦਾ ਠੇਕਾ, ਛਾਪੀਆਂ ਜਾਣਗੀਆਂ 3 ਕਰੋੜ ਕਾਪੀਆਂ, ਭਾਰਤ ਨਾਲ ਵਧੇਗਾ ਤਣਾਅ?
Nepal new note design : ਨੇਪਾਲ ਨੇ ਚੀਨ ਦੀ ਇਕ ਕੰਪਨੀ ਨੂੰ ਆਪਣੇ ਨਵੇਂ ਨੋਟ ਛਾਪਣ ਦਾ ਠੇਕਾ ਦੇ ਕੇ ਭਾਰਤ ਨਾਲ ਪੰਗਾ ਲਿਆ ਹੈ। ਨੇਪਾਲ ਰਾਸਟਰ ਬੈਂਕ, ਨੇਪਾਲ ਦਾ ਕੇਂਦਰੀ ਬੈਂਕ; ਨੇ ਦੇਸ਼ ਦੇ ਸੋਧੇ ਹੋਏ ਸਿਆਸੀ ਨਕਸ਼ੇ ਵਾਲੇ 100 ਰੁਪਏ ਦੇ ਨਵੇਂ ਨੋਟ ਛਾਪਣ ਲਈ ਚੀਨ ਦੀ ਇਕ ਕੰਪਨੀ ਨੂੰ ਚੁਣਿਆ ਹੈ।
ਨੇਪਾਲ ਦੀ ਕੈਬਨਿਟ ਨੇ 100 ਰੁਪਏ ਦੇ ਨੋਟ ਦੇ ਡਿਜ਼ਾਈਨ 'ਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਰਣਨੀਤਕ ਤੌਰ 'ਤੇ ਤਿੰਨ ਮਹੱਤਵਪੂਰਨ ਖੇਤਰਾਂ ਲਿੰਪੀਆਧੁਰਾ, ਲਿਪੁਲੇਖ ਅਤੇ ਕਾਲਾਪਾਣੀ ਨੂੰ ਨੇਪਾਲ ਦਾ ਹਿੱਸਾ ਦੱਸਿਆ ਗਿਆ ਹੈ, ਜਦਕਿ ਇਹ ਖੇਤਰ ਲੰਬੇ ਸਮੇਂ ਤੋਂ ਭਾਰਤ ਦਾ ਹਿੱਸਾ ਹਨ।
ਖਬਰਾਂ ਮੁਤਾਬਕ ਨੇਪਾਲ ਦੀ ਕੈਬਨਿਟ ਨੇ ਇਸ ਡਿਜ਼ਾਈਨ ਅਪਡੇਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨੇਪਾਲ ਨੇ 18 ਜੂਨ 2020 ਨੂੰ ਸੰਵਿਧਾਨ 'ਚ ਸੋਧ ਕਰਕੇ ਇਨ੍ਹਾਂ ਖੇਤਰਾਂ ਨੂੰ ਸਿਆਸੀ ਨਕਸ਼ੇ 'ਚ ਸ਼ਾਮਲ ਕੀਤਾ ਸੀ। ਉਸ ਸਮੇਂ ਭਾਰਤ ਨੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ ਸੀ। ਭਾਰਤ ਨੇ ਵਾਰ-ਵਾਰ ਸਪੱਸ਼ਟ ਕੀਤਾ ਹੈ ਕਿ ਲਿਪੁਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਭਾਰਤ ਦੇ ਅਟੁੱਟ ਅੰਗ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਬੈਂਕ ਨੋਟਾਂ ਦੀ ਛਪਾਈ ਦਾ ਠੇਕਾ ਚਾਈਨਾ ਬੈਂਕ ਨੋਟ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਨੂੰ ਦਿੱਤਾ ਗਿਆ ਹੈ। ਟਾਈਮਜ਼ ਆਫ਼ ਇੰਡੀਆ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਕਿ ਇਸ ਸਮਝੌਤੇ ਦੇ ਤਹਿਤ ਚੀਨੀ ਫਰਮ ਨੂੰ 100 ਰੁਪਏ ਦੇ ਨੋਟਾਂ ਦੇ 30 ਕਰੋੜ ਯੂਨਿਟ ਡਿਜ਼ਾਈਨਿੰਗ, ਪ੍ਰਿੰਟਿੰਗ, ਸਪਲਾਈ ਅਤੇ ਵੰਡਣ ਦਾ ਕੰਮ ਸੌਂਪਿਆ ਗਿਆ ਹੈ। ਇਸਦੀ ਅਨੁਮਾਨਿਤ ਉਤਪਾਦਨ ਲਾਗਤ ਲਗਭਗ ਯੂਸ $9 ਮਿਲੀਅਨ ਹੈ।
ਇਹ ਵੀ ਪੜ੍ਹੋ : Shaheed Bhagat Singh International Airport ਤੋਂ ਸਿਰਫ ਕੁੱਲ ਦੋ ਅੰਤਰਰਾਸ਼ਟਰੀ ਉਡਾਣਾਂ, HC ਨੇ ਕਿਹਾ- ਇਹ ਬਹੁਤ ਮੰਦਭਾਗਾ'
- PTC NEWS