ਨਵੀਂ ਦਿੱਲੀ ਸਟੇਸ਼ਨ 'ਤੇ ਨੌਕਰੀ ਦੇ ਬਹਾਨੇ ਔਰਤ ਨਾਲ ਸਮੂਹਿਕ ਬਲਾਤਕਾਰ, ਚਾਰ ਰੇਲਵੇ ਕਰਮਚਾਰੀ ਗ੍ਰਿਫ਼ਤਾਰ

By  Pardeep Singh July 23rd 2022 01:16 PM -- Updated: July 23rd 2022 01:19 PM

ਨਵੀਂ ਦਿੱਲੀ: ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਬਣੇ ਕਮਰੇ 'ਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਚਾਰ ਰੇਲਵੇ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਦੋ 'ਤੇ ਔਰਤ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਹੈ, ਜਦਕਿ ਦੋ ਹੋਰ ਮੁਲਾਜ਼ਮ ਮੁਲਜ਼ਮਾਂ ਨਾਲ ਉਥੇ ਮੌਜੂਦ ਸਨ। ਰੇਲਵੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 ਪੁਲਿਸ ਸੂਤਰਾਂ ਮੁਤਾਬਕ ਪੀੜਤ 28 ਸਾਲਾ ਔਰਤ ਆਪਣੇ ਪਰਿਵਾਰ ਨਾਲ ਫਰੀਦਾਬਾਦ 'ਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਸ ਦੀ ਜਾਣ-ਪਛਾਣ ਇਕ ਨੌਜਵਾਨ ਨਾਲ ਹੋਈ, ਜਿਸ ਨੇ ਦੱਸਿਆ ਕਿ ਉਹ ਰੇਲਵੇ ਵਿਚ ਨੌਕਰੀ ਕਰਦਾ ਹੈ। ਵੀਰਵਾਰ ਰਾਤ ਉਸ ਨੇ ਮਹਿਲਾ ਨੂੰ ਬਹਾਨੇ ਨਾਲ ਮਿਲਣ ਲਈ ਰੇਲਵੇ ਸਟੇਸ਼ਨ 'ਤੇ ਬੁਲਾਇਆ। ਉਹ ਉਸ ਨੂੰ ਪਲੇਟਫਾਰਮ ਨੰਬਰ 8-9 'ਤੇ ਇਕ ਕਮਰੇ ਵਿਚ ਲੈ ਗਿਆ। ਕੁਝ ਸਮੇਂ ਬਾਅਦ ਉਸ ਦੇ ਤਿੰਨ ਹੋਰ ਦੋਸਤ ਉਥੇ ਆ ਗਏ, ਜੋ ਨਸ਼ੇ ਵਿਚ ਸਨ। ਔਰਤ ਦਾ ਇਲਜ਼ਾਮ ਹੈ ਕਿ ਇਨ੍ਹਾਂ 'ਚੋਂ ਦੋ ਦੋਸ਼ੀਆਂ ਨੇ ਉਸ ਨਾਲ ਬਲਾਤਕਾਰ ਕੀਤਾ ਜਦਕਿ ਦੋ ਹੋਰ ਦੋਸ਼ੀ ਉੱਥੇ ਮੌਜੂਦ ਸਨ।

ਘਟਨਾ ਤੋਂ ਬਾਅਦ ਉਸ ਨੇ ਮਹਿਲਾ ਨੂੰ ਧਮਕੀ ਦਿੱਤੀ ਅਤੇ ਉਸ ਨੂੰ ਭਜਾ ਦਿੱਤਾ। ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਉਥੋਂ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਪੁਲੀਸ ਨੂੰ ਆਪਣੇ ਤਿੰਨ ਹੋਰ ਸਾਥੀਆਂ ਬਾਰੇ ਦੱਸਿਆ। ਜਿਸ ਤੋਂ ਬਾਅਦ ਪੁਲਸ ਟੀਮ ਨੇ ਛਾਪਾ ਮਾਰ ਕੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੀ ਪਛਾਣ ਜਗਦੀਸ਼, ਮੰਗਲ, ਵਿਨੋਦ ਅਤੇ ਸਤੀਸ਼ ਵਜੋਂ ਹੋਈ ਹੈ। ਘਟਨਾ ਦੇ ਸਮੇਂ ਚਾਰੋਂ ਸ਼ਰਾਬ ਦੇ ਨਸ਼ੇ 'ਚ ਸਨ। ਫੜੇ ਗਏ ਸਾਰੇ ਮੁਲਜ਼ਮ ਰੇਲਵੇ ਮੁਲਾਜ਼ਮ ਹਨ। ਫਿਲਹਾਲ ਰੇਲਵੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:Teacher recruitment scam case: ਸਾਬਕਾ ਸਿੱਖਿਆ ਮੰਤਰੀ ਪਾਰਥਾ ਚੈਟਰਜੀ ਗ੍ਰਿਫ਼ਤਾਰ

-PTC News

Related Post