ਗੈਂਗਸਟਰ ਜਗਰੂਪ ਸਿੰਘ ਦਾ ਸਾਥੀ ਪਰਮਦਲੀਪ ਸਿੰਘ ਉਰਫ ਪੰਮਾ 20 ਲੱਖ ਰੁਪਏ, ਸੋਨੇ, ਚਾਂਦੀ ਦੇ ਗਹਿਣੇ ਅਤੇ ਕਾਰਾਂ ਪੁਲਿਸ ਦੀ ਗ੍ਰਿਫਤ 'ਚ

By  Jasmeet Singh July 18th 2022 06:55 PM

ਐਸ.ਏ.ਐਸ. ਨਗਰ, 18 ਜੁਲਾਈ: ਆਈ.ਪੀ.ਐਸ ਵਿਵੇਕ ਸ਼ੀਲ ਸੋਨੀ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ, ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਕੱਲ ਮਿਤੀ 17-07-2022 ਨੂੰ ਖਰੜ ਏਰੀਆ ਵਿੱਚੋਂ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

gangste5

ਪੁਲਿਸ ਮੁਤਾਬਕ ਮਿਤੀ 11-06-2022 ਨੂੰ ਲਾਂਡਰਾ ਮੇਨ ਬਜਾਰ ਵਿੱਚ ਪ੍ਰਵੀਨ ਜਵੈਲਰਜ ਦੀ ਦੁਕਾਨ ਨੂੰ ਲੁੱਟ/ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਪਰਮਦਲੀਪ ਸਿੰਘ ਉਰਫ ਪੰਮਾ ਨੂੰ ਮੁੱਕਦਮਾ ਨੰਬਰ 278 ਮਿਤੀ 11-06-2022 ਅ/ਧ 379ਬੀ ਆਈ.ਪੀ.ਸੀ. ਅਤੇ 25 ਆਰਮਜ਼ ਐਕਟ ਥਾਣਾ ਸੋਹਾਣਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।

ਗੈਂਗਸਟਰ ਪਰਮਦਲੀਪ ਸਿੰਘ ਉਰਫ ਪੰਮਾ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕਾਜੀਕੋਟ ਥਾਣਾ ਸਿਟੀ ਤਰਨ ਤਾਰਨ ਜਿਲ੍ਹਾ ਤਰਨ ਤਾਰਨ ਨੂੰ ਨਜਾਇਜ ਅਸਲਾ, 20 ਲੱਖ ਰੁਪਏ ਦੀ ਕੀਮਤ ਦੇ ਸੋਨਾ ਚਾਂਦੀ ਦੇ ਗਹਿਣੇ ਅਤੇ 2 ਕਾਰਾ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪੰਮਾ ਗੈਂਗਸਟਰ ਜਗਰੂਪ ਸਿੰਘ ਉੱਰਫ ਰੂਪਾ ਅਤੇ ਗੈਂਗਸਟਰ ਮਨਪ੍ਰੀਤ ਸਿੰਘ ਉੱਰਫ ਮੰਨੂ ਕੁੱਸਾ ਦਾ ਸਾਥੀ ਹੈ।

gangste3

ਪੁਲਿਸ ਨੂੰ ਪੰਮਾ ਕੋਲੋਂ ਸੋਨੇ ਦੇ ਗਹਿਣੇ (350 ਗ੍ਰਾਮ), ਚਾਂਦੀ ਦੇ ਗਹਿਣੇ (2 ਕਿੱਲੋ 200 ਗ੍ਰਾਮ), ਇੱਕ 32 ਬੋਰ ਪਿਸਟਲ ਸਮੇਤ 5 ਜਿੰਦਾ ਰੋਂਦ, ਅੰਮ੍ਰਿਤਸਰ ਤੋ ਖੋਹੀ ਚਿੱਟੇ ਰੰਗ ਦੀ ਵਰਨਾ ਕਾਰ, ਇੱਕ ਵਾਰਦਾਤ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਆਈ-20 ਕਾਰ ਬਰਾਮਦ ਕੀਤੀ ਹੈ।

ਪੁਲਿਸ ਨੇ ਦੱਸਿਆ ਕਿ ਪਰਮਦਲੀਪ ਸਿੰਘ ਉੱਰਫ ਪੰਮਾ ਪਹਿਲਾ ਹੀ ਕਤਲ ਕੇਸ ਵਿੱਚ ਸਜਾ-ਜਾਬੀ ਮੁਜਰਮ ਹੈ ਅਤੇ ਸਾਲ 2015 ਵਿੱਚ ਜਮਾਨਤ ਤੇ ਬਾਹਰ ਆਇਆ ਸੀ, ਜਿਸ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲੁੱਟਾ ਖੋਹਾ ਅਤੇ ਸੁਪਾਰੀ ਕਿਲਿੰਗ ਦੀਆਂ ਵਾਰਦਾਤਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਉਕਤ ਦੋਸ਼ੀ ਖਿਲਾਫ ਪਹਿਲਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕੁੱਲ 7 ਮੁੱਕਦਮੇ ਦਰਜ ਹਨ।

gangste4

ਇਹ ਵੀ ਪੜ੍ਹੋ: ਨਵਾਂਸ਼ਹਿਰ ਦੇ ਮਲਿਕਪੁਰ ਖੇਤਰ 'ਚ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਭੁਪਿੰਦਰ ਹਨੀ, ਕੁਦਰਤਦੀਪ 'ਤੇ ਪਰਚਾ ਦਰਜ

ਪੁਲਿਸ ਅਧਿਕਾਰੀਆਂ ਮੁਤਾਬਕ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਸ ਪਾਸੋਂ ਹੋਰ ਵੀ ਅਹਿੰਮ ਖੁਲਾਸੇ ਹੋਣ ਦੀ ਉਮੀਦ ਹੈ।ਉਨ੍ਹਾਂ ਕਿਹਾ ਕਿ ਮੁੱਕਦਮੇ ਦੀ ਤਫਤੀਸ਼ ਜਾਰੀ ਹੈ।

-PTC News

Related Post