ਮੂਸੇਵਲਾ ਕਤਲਕਾਂਡ 'ਚ ਬੰਦ ਕੇਕੜੇ ਦਾ ਜੇਲ੍ਹ 'ਚ ਚਾੜ੍ਹਿਆ ਕੁਟਾਪਾ, ਇਸ ਗਰੁੱਪ ਨੇ ਲਈ ਜ਼ਿੰਮੇਵਾਰੀ

By  Jasmeet Singh June 19th 2022 08:11 PM -- Updated: June 19th 2022 09:08 PM

ਪਟਿਆਲਾ, 19 ਜੂਨ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਰੇਕੀ ਦੇ ਲੇਖ ਵਿਚ ਗ੍ਰਿਫ਼ਤਾਰ ਕੇਕੜਾ ਨਾਮਕ ਗੈਂਗਸਟਰ ਦੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਬੁਰੀ ਤਰ੍ਹਾਂ ਕੁਟਾਪੇ ਦੀ ਖ਼ਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਇਸਲਾਮਿਕ ਸਟੇਟ ਦਾ ਦਾਅਵਾ, ਕਾਬੁਲ ਦੇ ਗੁਰਦੁਆਰੇ 'ਤੇ ਅੱਤਵਾਦੀ ਹਮਲਾ 'ਪੈਗੰਬਰ ਮੁਹੰਮਦ ਦੇ ਅਪਮਾਨ ਦੇ ਜਵਾਬ 'ਚ ਸੀ'

ਘਟਨਾਕ੍ਰਮ ਸ਼ਨਿਚਰਵਾਰ ਦੇਰ ਸ਼ਾਮ ਦਾ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਇਸ ਘਟਨਾ ਬਾਰ ਜਾਣਕੇ ਜੇਲ੍ਹ ਪ੍ਰਸ਼ਾਸਨ ਵਿੱਚ ਵੀ ਹੜਕੰਪ ਮਚ ਚੁੱਕਿਆ ਅਤੇ ਵਿਭਾਗ ਦੇ ਉੱਚ-ਅਧਿਕਾਰੀਆਂ ਵੱਲੋਂ ਜੇਲ੍ਹ ਦਾ ਦੌਰਾ ਕੀਤਾ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਕੇ ਬੰਦਿਆਂ ਵੱਲੋਂ ਚੁੱਕੀ ਗਈ ਹੈ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਮੂਸੇਵਲਾ ਹੱਤਿਆਕਾਂਡ 'ਚ ਸ਼ਾਮਿਲ ਹਰੇਕ ਸ਼ਖ਼ਸ ਦੀ ਇਸੇ ਤਰ੍ਹਾਂ ਕੁਟਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਖਰੜ 'ਚ ਡੀਐਸਪੀ ਦੀ ਕੁਰਸੀ 'ਤੇ ਬੈਠੀ ਵਿਧਾਇਕ ਅਨਮੋਲ ਗਗਨ ਮਾਨ ਨੂੰ ਲੋਕਾਂ ਨੇ ਕਰਾਰਿਆ ਹੰਕਾਰੀ

ਦੱਸਿਆ ਜਾ ਰਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਕੇਕੜਾ ਸਣੇ ਮੂਸੇਵਾਲਾ ਕਤਲਕਾਂਡ 'ਚ ਹੋਰ ਕਥਿਤ ਦੋਸ਼ੀਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਸੂਤਰਾਂ ਮੁਤਾਬਿਕ ਇਸ ਬਾਰੇ ਸਾਰੀ ਜਾਣਕਾਰੀ ਐਸਐਸਪੀ ਤਰਨਤਾਰਨ ਦੇ ਪਾਸ ਪਹੁੰਚ ਚੁੱਕੀ ਹੈ। ਜਿਸਤੋਂ ਬਾਅਦ ਉਨ੍ਹਾਂ ਸਾਰੇ ਮਾਮਲੇ ਦੀ ਜਾਂਚ ਦਾ ਆਦੇਸ਼ ਜਾਰੀ ਕਰ ਦਿੱਤਾ ਹੈ।

-PTC News

Related Post