ਇੱਕ ਹੋਰ ਵੱਡਾ ਗੈਂਗਸਟਰ ਚੜ੍ਹਿਆ ਪੁਲਿਸ ਹੱਥੇ

By  Joshi February 23rd 2018 04:11 PM -- Updated: February 23rd 2018 04:18 PM

Gangster Ramanjit Singh Romi arrested in Hong Kong : ਰਮਨਜੀਤ ਸਿੰਘ ਰੋਮੀ ਨੂੰ ਇੰਟਰਪੋਲ ਵਲੋਂ ਹਾਂਗਕਾਂਗ ਵਿਚ ਪੁਲਿਸ ਵੱਲੋ ਗ੍ਰਿਫ਼ਤਾਰ ਕੀਤੇ ਜਾਣ ਦੀ ਖਬਰ ਹੈ। ਰੋਮੀ ਪੰਜਾਬੀ ਦੇ ਗੈਂਗਸਟਰਾਂ ਦਾ ਧੁਰਾ ਮੰਨਿਆ ਜਾਂਦਾ ਸੀ।

ਸੂਤਰਾਂ ਮੁਤਾਬਕ, ਪੰਜਾਬ ਵਿਚਲੇ ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਮਦਦ ਰੋਮੀ ਵਲੋਂ ਦਿੱਤੀ ਜਾਂਦੀ ਸੀ ਅਤੇ ਨਾਭਾ ਜੇਲ ਬ੍ਰੇਕਿੰਗ ਵਿਚ ਵੀ ਰੋਮੀ ਦੀ ਅਹਿਮ ਭੂਮਿਕਾ ਮੰਨੀ ਜਾ ਰਹੀ ਸੀ।

ਪੰਜਾਬ ਪੁਲਿਸ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹਾਂਗ ਕਾਂਗ ਪੁਲਿਸ ਵਲੋਂ ਰੋਮੀ ਦੀ ਗ੍ਰਿਫ਼ਤਾਰੀ ਦੀ ਸੂਚਨਾ ਮਿਲੀ ਹੈ। ਗੈਂਗਸਟਰ ਨੂੰ ਪੰਜਾਬ ਲੈ ਕੇ ਆਉਣ ਦੀ ਕਾਰਵਾਈ ਆਰੰਭ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਹਾਂਗ ਕਾਂਗ ਸਥਿਤ ਰਮਨਜੀਤ ਸਿੰਘ ਰੋਮੀ ਨੂੰ ਜੂਨ 2016 ਵਿਚ ਨਾਭਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸਨੂੰ ਅਤੇ ਉਸਦੇ ਸਾਥੀਆਂ ਕੋਲੋਂ ਚੋਰੀ ਹੋਈਆਂ ਕਾਰਾਂ, ਇਕ ਪਿਸਤੌਲ ਅਤੇ ਜਾਅਲੀ ਕਰੈਡਿਟ ਕਾਰਡ ਬਰਾਮਦ ਕੀਤੇ ਗਏ ਸਨ। ਪੁਲਿਸ ਨੇ ਉਸ ਨੂੰ  ਭਾਰਤੀ ਪੀਨਲ ਕੋਡ ਅਤੇ ਆਰਮਸ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਸੀ।

ਉਸ ਦੇ ਪਾਸਪੋਰਟ ਨੂੰ ਜ਼ਬਤ ਕਰ ਲਿਆ ਗਿਆ ਸੀ। ਬਾਅਦ ਵਿੱਚ ਰੋਮੀ ਨੂੰ ਜ਼ਮਾਨਤ ਦਿੱਤੀ ਗਈ ਸੀ ਅਤੇ ਪਿਛਲੇ ਸਾਲ ਅਗਸਤ 'ਚ ਉਹ ਦੇਸ਼ ਤੋਂ ਬਾਹਰ ਭੱਜ ਗਿਆ ਸੀ। ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਹੋਰਾਂ ਨਾਲ ਸੰਪਰਕ ਵਿਚ ਰਿਹਾ ਸੀ ਅਤੇ ਉਸਨੇ 27 ਨਵੰਬਰ ਨੂੰ ਨਾਭਾ ਜੇਲ੍ਹ ਵਿੱਚੋਂ ਭੱਜਣ 'ਚ ਵਿਚ ਉਨ੍ਹਾਂ ਦੀ ਮਦਦ ਕੀਤੀ।

—PTC News

Related Post