ਗੌਰਵ ਕੌਂਡਲ ਦੇ ਸਿਰ ਸਜਿਆ Voice of Punjab Season 9 Grand Finale ਦਾ ਤਾਜ਼

By  Jashan A March 2nd 2019 01:11 AM -- Updated: March 3rd 2019 08:58 AM

ਗੌਰਵ ਕੌਂਡਲ ਦੇ ਸਿਰ ਸਜਿਆ Voice of Punjab Season 9 Grand Finale ਦਾ ਤਾਜ਼

ਸ੍ਰੀ ਅੰਮ੍ਰਿਤਸਰ ਸਾਹਿਬ: ਗੁਰੂਆਂ ਦੀ ਪਾਵਨ ਤੇ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਗਾਇਕੀ ਦਾ ਮਹਾਂ ਮੁਕਾਬਲਾ ਯਾਨੀ ਕਿ ਵਾਇਸ ਆਫ਼ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ ਹੋਇਆ। ਜਿਸ 'ਚ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚੋਂ ਚੁਣ ਕੇ ਲਿਆਂਦੇ ਗਏ ਪ੍ਰਤੀਭਾਗੀਆਂ ਵਿੱਚੋਂ 6 ਦੀਆਂ ਪਰਫਾਰਮੈਂਸ ਦੇਖਣ ਨੂੰ ਮਿਲੀਆਂ। ਜਿਸ ਦੌਰਾਨ ਵਾਇਸ ਆਫ਼ ਪੰਜਾਬ ਸੀਜ਼ਨ 9 ਦਾ ਤਾਜ਼ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਗੌਰਵ ਕੌਂਡਲ ਦੇ ਸਿਰ ਸਜਿਆ। ਇਸ ਮਹਾਂ ਸੰਗਰਾਮ ਦੇ ਜੇਤੂ ਗੌਰਵ ਕੌਂਡਲ (ਬਿਲਾਸਪੁਰ )ਨੂੰ ਇੱਕ ਲੱਖ ਰੁਪਏ, ਦੂਸਰੇ ਨੰਬਰ ‘ਤੇ ਰਹਿਣ ਵਾਲੇ ਅਨੂਪ ਧਾਰੀ (ਜਲੰਧਰ) 50 ਹਜ਼ਾਰ ਅਤੇ ਤੀਸਰੇ ਨੰਬਰ ‘ਤੇ ਰਹਿਣ ਵਾਲੀ ਸੁਖਪ੍ਰੀਤ ਕੌਰ (ਲੁਧਿਆਣਾ)  ਨੂੰ 35 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਨਿਵਾਜਿਆ ਗਿਆ।

ਗੌਰਵ ਕੌਂਡਲ ਦੇ ਸਿਰ ਸਜਿਆ Voice of Punjab Season 9 Grand Finale ਦਾ ਤਾਜ਼ ਗੌਰਵ ਕੌਂਡਲ ਦੇ ਸਿਰ ਸਜਿਆ Voice of Punjab Season 9 Grand Finale ਦਾ ਤਾਜ਼

ਤੁਹਾਨੂੰ ਦੱਸ ਦੇਈਏ ਕਿ ਮਹਾਂ ਮੁਕਾਬਲੇ 'ਚ ਤਿੰਨ ਰਾਊਂਡ ਕਰਵਾਏ ਗਏ,ਜਿਨ੍ਹਾਂ 'ਚ ਫੋਲਕ ਰਾਊਂਡ,ਪਾਪੂਲਰ ਬੀਟ ਅਤੇ ਤੀਸਰਾ ਰਾਊਂਡ ਤਾਂ ਕਾਫੀ ਮਜੇਦਾਰ ਸੀ ਕਿਉਂਕਿ ਇਸ ਰਾਊਂਡ 'ਚ ਪ੍ਰਤੀਭਾਗੀ ਆਪਣੀ ਪਸੰਦ ਦੇ ਗਾਣੇ ਗਾ ਸਕਦੇ ਸਨ। ਜੱਜ ਪੈਨਲ ਨੇ ਪਹਿਲੇ 2 ਰਾਊਂਡ ਦੀਆਂ ਪਰਫਾਰਮੈਂਸ ਦੇਖਣ ਤੋਂ ਬਾਅਦ 2 ਪ੍ਰਤੀਭਾਗੀਆਂ ਨੂੰ ਐਲੀਮੀਨੈਂਟ ਕਰ ਦਿੱਤਾ। ਜਿਸ ਕਾਰਨ ਤੀਸਰੇ ਰਾਊਂਡ 'ਚ ਸਿਰਫ 4 ਪ੍ਰਤੀਭਾਗੀਆਂ ਨੇ ਪ੍ਰਦਰਸ਼ਨ ਕੀਤਾ।

ਗੌਰਵ ਕੌਂਡਲ ਦੇ ਸਿਰ ਸਜਿਆ Voice of Punjab Season 9 Grand Finale ਦਾ ਤਾਜ਼ ਗੌਰਵ ਕੌਂਡਲ ਦੇ ਸਿਰ ਸਜਿਆ Voice of Punjab Season 9 Grand Finale ਦਾ ਤਾਜ਼

ਇਹਨਾਂ ਜੇਤੂਆਂ ਦੇ ਸੁਰਾਂ ਦੀ ਪਰਖ ਜੱਜ ਸਚਿਨ ਅਹੂਜਾ, ਕਮਲ ਖ਼ਾਨ, ਮਨਮੋਹਨ ਵਾਰਿਸ ਅਤੇ ਮਲਕੀਤ ਸਿੰਘ ਹੋਰਾਂ ਨੇ ਕੀਤੀ। ਜਿਸ ਤੋਂ ਬਾਅਦ ਵਾਇਸ ਆਫ਼ ਪੰਜਾਬ ਸੀਜ਼ਨ 9 ਦੇ ਜੇਤੂ ਦਾ ਨਾਮ ਐਲਾਨਿਆ ਗਿਆ।

ਗੌਰਵ ਕੌਂਡਲ ਦੇ ਸਿਰ ਸਜਿਆ Voice of Punjab Season 9 Grand Finale ਦਾ ਤਾਜ਼ ਗੌਰਵ ਕੌਂਡਲ ਦੇ ਸਿਰ ਸਜਿਆ Voice of Punjab Season 9 Grand Finale ਦਾ ਤਾਜ਼

ਸਮੂਹ ਜੱਜ ਪੈਨਲ ਅਤੇ ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ੍ਰੀ ਰਾਬਿੰਦਰ ਨਾਰਾਇਣ ਜੀ ਵੱਲੋਂ ਸਾਰੇ ਜੇਤੂਆਂ ਨੂੰ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਹਾਂ ਮੁਕਾਬਲੇ 'ਚ ਪਹੁੰਚੇ ਹੋਏ ਨਾਮੀ ਸਿੰਗਰਾਂ, ਕੌਰ ਬੀ, ਰਾਜਵੀਰ ਜਵੰਦਾ ਅਤੇ ਲਖਵਿੰਦਰ ਵਡਾਲੀ ਹੋਰਾਂ ਨੇ ਆਪਣੀ ਬੇਹਤਰੀਨ ਗਾਇਕੀ ਨਾਲ ਲੋਕਾਂ ਦਾ ਦਿਲ ਜਿੱਤਿਆ ਅਤੇ ਸੁਰਾਂ ਦਾ ਜਲਵਾ ਬਿਖੇਰਿਆ।

ਉਥੇ ਹੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਇਸ ਮਹਾਂ ਮੁਕਾਬਲੇ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ।

-PTC News

Related Post