ਕਸ਼ਮੀਰ ਨੂੰ ਲੈ ਕੇ ਗੌਤਮ ਗੰਭੀਰ ਅਤੇ ਮਹਿਬੂਬਾ ਮੁਫਤੀ ਵਿਚਾਲੇ ਛਿੜੀ ਜੰਗ

By  Shanker Badra April 10th 2019 11:07 PM -- Updated: April 10th 2019 11:10 PM

ਕਸ਼ਮੀਰ ਨੂੰ ਲੈ ਕੇ ਗੌਤਮ ਗੰਭੀਰ ਅਤੇ ਮਹਿਬੂਬਾ ਮੁਫਤੀ ਵਿਚਾਲੇ ਛਿੜੀ ਜੰਗ:ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਤੇ ਭਾਜਪਾ ਨੇਤਾ ਗੌਤਮ ਗੰਭੀਰ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਵਿਚਾਲੇ ਮੰਗਲਵਾਰ ਨੂੰ ਟਵਿਟਰ 'ਤੇ ਜੰਗ ਛਿੜ ਗਈ।ਇਸ ਦੌਰਾਨ ਇਕ ਟਵੀਟ 'ਤੇ ਭੜਕੀ ਮਹਿਬੂਬਾ ਨੇ ਗੌਤਮ ਗੰਭੀਰ ਨੂੰ ਬਲੌਕ ਕਰ ਦਿੱਤਾ ਹੈ।ਗੰਭੀਰ ਨੇ ਕਿਹਾ ਸੀ ਕਿ 'ਇਹ ਭਾਰਤ ਹੈ, ਤੁਹਾਡੇ ਵਰਗਾ ਕੋਈ ਧੱਬਾ ਨਹੀਂ ਜਿਹੜਾ ਮਿੱਟ ਜਾਵੇਗਾ।'

Gautam Gambhir and Mehbooba Mufti Between twitter Fight ਕਸ਼ਮੀਰ ਨੂੰ ਲੈ ਕੇ ਗੌਤਮ ਗੰਭੀਰ ਅਤੇ ਮਹਿਬੂਬਾ ਮੁਫਤੀ ਵਿਚਾਲੇ ਛਿੜੀ ਜੰਗ

ਦਰਅਸਲ 'ਚ ਮਹਿਬੂਬਾ ਮੁਫਤੀ ਨੂੰ ਲੋਕ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਦਿੱਲੀ ਹਾਈਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ।ਇਸ ਤੋਂ ਦੁਖੀ ਮਹਿਬੂਬਾ ਮੁਫਤੀ ਨੇ ਵਿਵਾਦਤ ਟਵੀਟ ਕਰ ਦਿੱਤਾ ਸੀ। ਮਹਿਬੂਬਾ ਨੇ ਲਿਖਿਆ ਕਿ 'ਨਾ ਸਮਝੋਗੇ ਤੋ ਮਿੱਟ ਜਾਓਗੇ ਐ ਹਿੰਦੋਸਤਾਨ ਵਾਲੋ, ਤੁਮਹਾਰੀ ਦਾਸਤਾਂ ਤਕ ਨਾ ਹੋਗੀ ਦਾਸਤਾਨੋਂ ਮੇਂ।'

ਇਸ ਦੇ ਬਾਅਦ ਤਿੱਖੀ ਬਹਿਸ ਮਗਰੋਂ ਮਹਿਬੂਬਾ ਨੇ ਗੌਤਮ ਗੰਭੀਰ ਨੂੰ ਟਵਿਟਰ 'ਤੇ ਬਲੌਕ ਕਰ ਦਿੱਤਾ ਅਤੇ ਲਿਖਿਆ ਮੈਨੂੰ ਤੁਹਾਡੀ ਮਾਨਸਿਕ ਸਿਹਤ 'ਤੇ ਚਿੰਤਾ ਹੈ।ਤੁਸੀਂ ਕਸ਼ਮੀਰ ਬਾਰੇ ਕੁਝ ਨਹੀਂ ਜਾਣਦੇ।ਤੁਸੀਂ 2 ਰੁਪਏ ਪ੍ਰਤੀ ਟਵੀਟ ਦੇ ਹਿਸਾਬ ਨਾਲ ਕਿਤੇ ਹੋਰ ਟ੍ਰੋਲ ਕਰ ਸਕਦੇ ਹੋ।ਇਸ ਦੇ ਨਾਲ ਹੀ ਮਹਿਬੂਬਾ ਨੇ ਗੌਤਮ ਗੰਭੀਰ ਨੂੰ ਬਲੌਕ ਕਰ ਦਿੱਤਾ।

-PTCNews

Related Post