ਸਿੱਧੂ ਦੇ 'ਵੱਡੇ ਭਰਾ' ਵਾਲੇ ਬਿਆਨ 'ਤੇ ਭੜਕੇ ਗੌਤਮ ਗੰਭੀਰ

By  Riya Bawa November 21st 2021 10:44 AM

ਨਵੀਂ ਦਿੱਲੀ: ਬੀਜੇਪੀ ਸੰਸਦ ਗੌਤਮ ਗੰਭੀਰ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ 'ਤੇ ਨਿਸ਼ਾਨਾ ਸਾਧਿਆ ਹੈ। ਗੰਭੀਰ ਨੇ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ 'ਵੱਡਾ ਭਰਾ' ਕਹਿਣ ਵਾਲੇ ਬਿਆਨ 'ਤੇ ਕਿਹਾ ਕਿ ਉਹ ਪਹਿਲਾਂ ਆਪਣੇ ਬੱਚਿਆਂ ਨੂੰ ਸਰਹੱਦ 'ਤੇ ਭੇਜਣ ਅਤੇ ਫਿਰ ਅਜਿਹੇ ਬਿਆਨ ਦੇਣ। ਗੌਤਮ ਗੰਭੀਰ ਨੇ ਇਹ ਵੀ ਕਿਹਾ ਕਿ ਭਾਰਤ 70 ਸਾਲਾਂ ਤੋਂ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਅੱਤਵਾਦ ਨਾਲ ਲੜ ਰਿਹਾ ਹੈ ਅਤੇ ਸਿੱਧੂ ਵੱਲੋਂ "ਅੱਤਵਾਦੀ ਦੇਸ਼" ਦੇ ਪ੍ਰਧਾਨ ਮੰਤਰੀ ਨੂੰ ਆਪਣਾ ਵੱਡਾ ਭਰਾ ਕਹਿਣਾ "ਸ਼ਰਮਨਾਕ" ਹੈ।

Unauthorised purchase, distribution of Favipiravir': Gautam Gambhir  Foundation has committed an offence, Drug Controller to HC | Delhi News

ਗੌਤਮ ਗੰਭੀਰ ਦਾ ਟਵੀਟ

ਉਨ੍ਹਾਂ ਟਵੀਟ ਕੀਤਾ, "ਆਪਣੇ ਬੇਟੇ ਜਾਂ ਧੀ ਨੂੰ ਬਾਹਰਲੇ ਇਲਾਕੇ ਵਿੱਚ ਭੇਜੋ ਅਤੇ ਫਿਰ ਇੱਕ ਅੱਤਵਾਦੀ ਰਾਜ ਦੇ ਮੁਖੀ ਨੂੰ ਆਪਣਾ ਵੱਡਾ ਭਰਾ ਕਹੋ! #disgusting #spineless."

ਦੱਸ ਦੇਈਏ ਕਿ ਬੀਤੇ ਦਿਨੀ ਸਿੱਧੂ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਇਮਰਾਨ ਖਾਨ ਦੀ ਤਾਰੀਫ ਵੀ ਕੀਤੀ। ਉਨ੍ਹਾਂ ਨੇ ਕਿਹਾ ਸੀ, "ਇਮਰਾਨ ਖਾਨ ਮੇਰੇ ਵੱਡੇ ਭਰਾ ਹਨ। ਮੈਂ ਬਹੁਤ ਸਨਮਾਨਤ ਮਹਿਸੂਸ ਕਰਦਾ ਹਾਂ। ਉਨ੍ਹਾਂ (ਇਮਰਾਨ ਖਾਨ) ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ।"

 

He wants publicity, says such things deliberately': SAD on Navjot Singh  Sidhu calling Imran Khan 'big brother' | India News | Zee News

ਪਿਛਲੀ ਵਾਰ ਵੀ ਜਦੋਂ ਸਿੱਧੂ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਮੁੱਦੇ 'ਤੇ ਪਾਕਿਸਤਾਨੀ ਫੌਜ ਦੇ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ।

AAP always recognised my work, vision for Punjab: Navjot Singh Sidhu |  Latest News India - Hindustan Times

-PTC News

Related Post