"ਘਰ ਘਰ ਰੁਜ਼ਗਾਰ ਸਕੀਮ", ਫੇਲ ਜਾਂ ਪਾਸ?

By  Joshi September 6th 2017 01:26 PM -- Updated: September 6th 2017 01:27 PM

ਕੈਪਟਨ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ "ਘਰ ਘਰ ਰੁਜ਼ਗਾਰ" ਸਕੀਮ ਬਹੁਤ ਹੀ ਸਫਲ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋਗਰਾਮ ਸ਼ੁਰੂ ਕਰਨ ਸਮੇਂ 27000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਦਾ ਵੀ ਦਾਅਵਾ ਕੀਤਾ ਹੈ।

Ghar Ghar Naukri Scheme: ਉਹਨਾਂ ਅਨੁਸਾਰ ਉਹਨਾਂ ਨੇ ਲਗਭਗ 27,000 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਹਨ। ਪਿਛਲੇ ਦੋ ਹਫਤਿਆਂ ਦੇ ਦੌਰਾਨ ਸੂਬੇ ਭਰ ਵਿਚ 21 ਥਾਵਾਂ 'ਤੇ 11 ਦਿਨ ਦੀ ਨੌਕਰੀ ਮੇਲਾ ਆਯੋਜਿਤ ਕੀਤਾ ਗਿਆ ਸੀ।

ਇਸ ਨੌਕਰੀ ਮੇਲੇ ਵਿੱਚ ਤਕਰੀਬਨ ਤਿੰਨ ਪ੍ਰਮੁੱਖ ਨਿੱਜੀ ਯੂਨੀਵਰਸਿਟੀਆਂ ਨੇ ਹਿੱਸਾ ਲਿਆ ਸੀ ਅਤੇ ਨੌਕਰੀ ਲੈਣ ਲਈ ਤਕਰੀਬਨ ਹਜ਼ਾਰਾਂ ਵਿਦਿਆਰਥੀਅਥਾਂ ਨੇ ਆਵੇਦਨ ਕੀਤਾ ਸੀ।

Ghar Ghar Naukri Scheme: ਅਮਰਿੰਦਰ ਨੇ ਕਿਹਾ ਕਿ 3000 ਸਰਕਾਰੀ ਕਰਮਚਾਰੀਆਂ ਸਮੇਤ 27000 ਨੌਕਰੀਆਂ ਦਿੱਤੀਆਂ ਗਈਆਂ ਹਨ। ਸਫਲਤਾ ਤੋਂ ਖੁਸ਼ ਹੋ ਕੇ, ਸਰਕਾਰ ਨੇ ਅਗਲੇ ਸਾਲ ਫਰਵਰੀ ਵਿਚ ਅਗਲੇ ਨੌਕਰੀ ਮੇਲਾ ਰੱਖਣ ਦਾ ਫੈਸਲਾ ਕੀਤਾ ਹੈ।

Ghar Ghar Naukri Scheme:

ਉਨ੍ਹਾਂ ਨੇ ਕਿਹਾ, "ਸੂਬੇ ਵਿਚ ਇਕ ਸੁਖਾਵੇਂ ਮਾਹੌਲ ਨੂੰ ਅੱਗੇ ਵਧਾਉਣ ਨਾਲ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ, ਜਿਸ ਨਾਲ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ"।

ਕਹਾਣੀ ਦਾ ਦੂਸਰਾ ਪੱਖ:

ਜਿੱਥੇ ਇੱਕ ਪਾਸੇ ਕੈਪਟਨ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕਰ ਰਹੀ ਹੈ, ਉਥੇ ਹੀ ਨੌਜਵਾਨਾਂ ਨੇ ਇਹ ਰੋਸ ਜਤਾਇਆ ਹੈ ਕਿ ਉਹਨਾਂ ਦੀ ਯੋਗਤਾ ਦੇ ਆਧਾਰ ਦੇ ਹਿਸਾਬ ਨਾਲ ਪੈਕੇਜ ਬਹੁਤ ਹੀ ਘੱਟ ਸਨ।

ਐਮਟੈੱਕ ਕੀਤੇ ਵਿਦਿਆਰਥੀਆਂ ਨੂੰ 10 ਹਜ਼ਾਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸੈਲਰੀ ਆਫਰ ਕੀਤੀ ਗਈ ਸੀ, ਜਿਸ ਕਾਰਨ ਉਹ ਕਾਫੀ ਨਿਰਾਸ਼ ਵੀ ਸਨ।

—PTC News

Related Post