ਜਲਦ ਹੀ ਗਿੱਪੀ ਗਰੇਵਾਲ ਦਾ ਆ ਰਿਹਾ ਹੈ ਨਵਾਂ ਗੀਤ

By  Joshi October 3rd 2017 11:37 PM

ਗਿੱਪੀ ਗਰੇਵਾਲ ਦਾ ਆਉਣ ਵਾਲਾ ਗੀਤ ਵੇਲਣਾ ਹੰਬਲ ਮਿਊਜ਼ਿਕ ਵੱਲੋਂ ਰਿਕਾਰਡ ਕੀਤਾ ਗਿਆ ਹੈ। ਇਹ ਗੀਤ ਵੇਲਣਾ 16 ਅਕਤੂਬਰ ਨੂੰ ਪੂਰੀ ਦੁਨੀਆਂ 'ਚ ਸਵੇਰੇ 10 ਵਜੇ ਰਿਲੀਜ਼ ਹੋਣ ਜਾ ਰਿਹਾ ਹੈ।

Gippy grewal ready with new song velna, excited for the releaseਇਹ ਘੋਸ਼ਣਾ ਖੁਦ ਗਿੱਪੀ ਗਰੇਵਾਲ ਵੱਲੋਂ ਵੇਲਣਾ ਦਾ ਪੋਸਟਰ ਰਿਲੀਜ਼ ਕਰਨ ਸਮੇਂ ਕੀਤੀ ਗਈ ਹੈ। ਇਸ ਪੋਸਟਰ ਵਿੱਚ ਗਿੱਪੀ ਗਰੇਵਾਲ ਇਕ ਦੇਸੀ ਲਾੜੇ ਦੀ ਤਰਾਂ ਤਿਆਰ ਹੋਏ ਹਨ। ਪੋਸਟਰ ਦੀ ਵਿਲੱਖਣਤਾ ਦਰਸ਼ਕਾਂ ਦੀ ਗਾਣੇ ਪ੍ਰਤੀ ਉਡੀਕ ਨੂੰ ਹੋਰ ਵਧਾਉਂਦੀ ਜਾਪਦੀ ਹੈ।

Gippy grewal ready with new song velna, excited for the releaseਇੱਥੇ ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਦਾ ਵੀਡੀਓ ਨਿਰਦੇਸ਼ਨ ਵੀ ਗਿੱਪੀ ਗਰੇਵਾਲ ਹੀ ਕਰ ਰਹੇ ਹਨ। ਇਸ ਗਾਣੇ ਨੂੰ ਬੋਲ ਹੈਪੀ ਰਾਏਕੋਟੀ ਨੇ ਦਿੱਤੇ ਹਨ ਜਦਕਿ ਇਸਦਾ ਸੰਗੀਤ ਜੱਸੀ ਕਟਿਆਲ ਵੱਲੋਂ ਦਿੱਤਾ ਗਿਆ ਹੈ।

—PTC News

Related Post