11ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਨੇ ਫ਼ਾਹਾ ਲੈ ਕੇ ਦਿੱਤੀ ਜਾਨ , ਸੁਸਾਇਡ ਨੋਟ 'ਚ ਕੀਤੇ ਵੱਡੇ ਖ਼ੁਲਾਸੇ  

By  Shanker Badra June 12th 2021 04:31 PM

ਮੋਗਾ : ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਤਲਵੰਡੀ ਦੋਸਾਂਝ ਵਾਸੀ 11ਵੀਂ ਜਮਾਤ 'ਚ ਪੜ੍ਹਦੀ ਇਕ ਕੁੜੀ ਨੇ ਬੀਤੀ ਸ਼ਾਮ ਨੂੰ ਆਪਣੇ ਘਰ ਵਿਚ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ। ਲੜਕੀ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਲਿਖਿਆ ਗਿਆ, ਜਿਸ ਵਿਚ ਉਸ ਨੇ ਸਕੂਲ ਦੇ ਇਕ ਅਧਿਆਪਕ ਤੇ ਸਕੂਲ ਪ੍ਰਿੰਸੀਪਲ ਦੀ ਲੜਕੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸੁਸਾਈਡ ਨੋਟ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Girl student dies in Moga , teacher and school principal's daughter blamed in suicide not

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੀ ਰਾਜਨੀਤੀ 'ਚ ਇਕ ਵੱਡਾ ਧਮਾਕਾ , ਬਸਪਾ 20 ਅਤੇ ਸ਼੍ਰੋਮਣੀ ਅਕਾਲੀ ਦਲ 97 ਸੀਟਾਂ 'ਤੇ ਲੜੇਗੀ 2022 ਦੀਆਂ ਚੋਣਾਂ

ਸੁਸਾਈਡ ਨੋਟ ਵਿਚ ਖੁਸ਼ਪ੍ਰੀਤ ਕੌਰ ਨੇ ਲਿਖਿਆ ਕਿ ਉਸ ਨੂੰ ਸਕੂਲ ਅਧਿਆਪਕ ਅਮਨਦੀਪ ਤੇ ਪ੍ਰਿੰਸੀਪਲ ਦੀ ਕੁੜੀ ਰਵਲੀਨ ਕੌਰ ਪਿਛਲੇ ਦੋ ਮਹੀਨੇ ਤੋਂ ਬਲੈਕਮੇਲ ਕਰ ਰਹੇ ਸਨ ,ਜਿਸ ਤੋਂ ਤੰਗ ਹੋ ਕੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕਾ ਦੇ ਨਾਨੇ ਜਸਵੀਰ ਸਿੰਘ ਦੇ ਬਿਆਨ 'ਤੇ ਮੁਲਜ਼ਮ ਸਕੂਲ ਅਧਿਆਪਕ ਤੇ ਪ੍ਰਿੰਸੀਪਲ ਦੀ ਕੁੜੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਥਾਣਾ ਮਹਿਣਾ ਵਿਚ ਮਾਮਲਾ ਦਰਜ ਕਰ ਲਿਆ ਹੈ।

Girl student dies in Moga , teacher and school principal's daughter blamed in suicide not 11ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਨੇ ਫ਼ਾਹਾ ਲੈ ਕੇ ਦਿੱਤੀ ਜਾਨ , ਸੁਸਾਇਡ ਨੋਟ 'ਚ ਕੀਤੇ ਵੱਡੇ ਖ਼ੁਲਾਸੇ

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮਹਿਣਾ ਦੇ ਇੰਚਾਰਜ ਐੱਸ.ਆਈ. ਗੁਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੋਸਾਂਝ ਤਲਵੰਡੀ ਵਾਸੀ ਕੁੜੀ ਖੁਸ਼ਪ੍ਰੀਤ ਕੌਰ ਜੋ ਲੁਧਿਆਣਾ ਰੋਡ 'ਤੇ ਇਕ ਸਕੂਲ ਵਿਚ 11ਵੀਂ ਜਮਾਤ ਵਿਚ ਪੜ੍ਹਦੀ ਸੀ। ਖੁਸ਼ਪ੍ਰੀਤ ਕੌਰ ਦਾ ਪੂਰਾ ਪਰਿਵਾਰ ਕੈਨੇਡਾ ਵਿਖੇ ਰਹਿੰਦਾ ਹੈ ਪਰ ਉਹ ਪੜ੍ਹਾਈ ਕਰਨ ਲਈ ਆਪਣੇ ਨਾਨਾ ਨਾਨੀ ਕੋਲ ਰਹਿੰਦੀ ਸੀ। ਬੁੱਧਵਾਰ ਦੀ ਸ਼ਾਮ ਨੂੰ ਉਸ ਨੇ ਗੱਡੀ ਪਾਰਕ ਕਰਨ ਵਾਲੇ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ।

Girl student dies in Moga , teacher and school principal's daughter blamed in suicide not 11ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਨੇ ਫ਼ਾਹਾ ਲੈ ਕੇ ਦਿੱਤੀ ਜਾਨ , ਸੁਸਾਇਡ ਨੋਟ 'ਚ ਕੀਤੇ ਵੱਡੇ ਖ਼ੁਲਾਸੇ

ਦੂਜੇ ਪਾਸੇ ਖੁਸ਼ਪ੍ਰੀਤ ਕੌਰ ਵੱਲੋਂ ਖ਼ੁਦਕੁਸ਼ੀ ਦੀ ਖ਼ਬਰ ਤੋਂ ਬਾਅਦ ਤੋਂ ਹੀ ਪ੍ਰਿੰਸੀਪਲ ਪਰਿਵਾਰ ਸਮੇਤ ਰੂਪੋਸ਼ ਹੋ ਗਈ ਹੈ।ਖੁਸ਼ਪ੍ਰੀਤ ਕੌਰ ਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ 'ਡੇਟਿੰਗ ਇਜ਼ ਨਾਟ ਕ੍ਰਾਈਮ' ਨਾਲ ਹੀ ਉਕਤ ਦੋਵਾਂ 'ਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਹੈ। ਸੁਸਾਈਡ ਨੋਟ 'ਚ ਆਪਣੇ ਮੋਬਾਈਲ ਦਾ ਪਾਸਵਰਡ ਲਿਖਣ ਦੇ ਨਾਲ ਹੀ ਇਹ ਵੀ ਲਿਖਿਆ ਹੈ ਕਿ ਮੋਬਾਈਲ ਫੋਨ 'ਚ ਸਕਰੀਨ ਸ਼ਾਟ ਦਾ ਫੋਲਡਰ ਸਾਰੇ ਭੇਤ ਖੋਲ੍ਹ ਦੇਵੇਗਾ।

-PTCNews

Related Post