ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਹੋਇਆ ਗਠਜੋੜ , ਪੜ੍ਹੋ ਇਨ੍ਹਾਂ 20 ਸੀਟਾਂ ਉਪਰ ਚੋਣ ਲੜੇਗੀ ਬਸਪਾ 

By Shanker Badra - June 12, 2021 12:06 pm

ਚੰਡੀਗੜ੍ਹ : ਪੰਜਾਬ ਦੀ ਰਾਜਨੀਤੀ ਵਿੱਚ ਇਕ ਵੱਡਾ ਧਮਾਕਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਅੱਜ ਰਾਜਸੀ ਸਮਝੌਤੇ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ  ਬਸਪਾ ਆਗੂਆਂ ਨਾਲ ਇਕ ਸਾਂਝੇ ਪੱਤਰਕਾਰ ਸੰਮੇਲਨ ਨੂੂੰ ਸੰਬੋਧਨ ਕਰਦਿਆਂ ਸ: ਸੁਖ਼ਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ 2022 ਦੀਆਂ ਚੋਣਾਂ ਲਈ ਸੀਟਾਂ ਬਾਰੇ ਸਮਝੌਤਾ ਕਰ ਲਿਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਹੋਇਆ ਗਠਜੋੜ , ਪੜ੍ਹੋ ਇਨ੍ਹਾਂ 20 ਸੀਟਾਂ ਉਪਰ ਚੋਣ ਲੜੇਗੀ ਬਸਪਾ

ਪੜ੍ਹੋ ਹੋਰ ਖ਼ਬਰਾਂ : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ    

ਇਸ ਸਮਝੌਤੇ ਤਹਿਤ ਅਕਾਲੀ ਦਲ 97 ਸੀਟਾਂ ’ਤੇ ਚੋਣ ਲੜੇਗਾ ਜਦਕਿ ਬਸਪਾ 20 ਸੀਟਾਂ ’ਤੇ ਚੋਣ ਲੜੇਗੀ। ਜਿਹੜੀਆਂ 20 ਸੀਟਾਂ ’ਤੇ ਬਸਪਾ ਚੋਣ ਲੜੇਗਾ ,ਉਨ੍ਹਾਂ ਦਾ ਵੀ ਅੱਜ ਐਲਾਨ ਕਰ ਦਿੱਤਾ ਗਿਆ ਹੈ। ਬਾਕੀ ਸੀਟਾਂ ਅਕਾਲੀ ਦਲ ਦੇ ਹਿੱਸੇ ਰਹਿਣਗੀਆਂ। ਕਰਤਾਰਪੁਰ ,ਜਲੰਧਰ ਪੱਛਮੀ ,ਜਲੰਧਰ ਉੱਤਰੀ ,ਫ਼ਗਵਾੜਾ ,ਹੁਸ਼ਿਆਰਪੁਰ ,ਟਾਂਡਾ ,ਦਸੂਹਾ ,ਚਮਕੌਰ ਸਾਹਿਬ ,ਬੱਸੀ ਪਠਾਣਾਂ ,ਮਹਿਲ ਕਲਾਂ ,ਨਵਾਂਸ਼ਹਿਰ ,ਲੁਧਿਆਣਾ ਉੱਤਰੀ ,ਸੁਜਾਨਪੁਰ ,ਬੋਹਾ ,ਪਠਾਨਕੋਟ ,ਆਨੰਦਪੁਰ ਸਾਹਿਬ ,ਮੋਹਾਲੀ ,ਅੰਮ੍ਰਿਤਸਰ ਉੱਤਰੀ ,ਅੰਮ੍ਰਿਤਸਰ ਕੇਂਦਰੀ,ਪਾਇਲ ਤੋਂ ਬਸਪਾ ਚੋਣ ਲੜੇਗੀ।

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਹੋਇਆ ਗਠਜੋੜ , ਪੜ੍ਹੋ ਇਨ੍ਹਾਂ 20 ਸੀਟਾਂ ਉਪਰ ਚੋਣ ਲੜੇਗੀ ਬਸਪਾ

ਇਸ ਮੌਕੇ ਬਸਪਾ ਵੱਲੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਸਤੀਸ਼ ਮਿਸ਼ਰਾ, ਪੰਜਾਬ ਕੋਆਰਡੀਨੇਟਰ ਸ੍ਰੀ ਰਣਜੀਤ ਸਿੰਘ ਬੇਨੀਵਾਲ ਅਤੇ ਪੰਜਾਬ ਪ੍ਰਧਾਨ ਸ੍ਰੀ ਜਸਵੀਰ ਸਿੰਘ ਗੜ੍ਹੀ ਆਦਿ ਹਾਜ਼ਰ ਸਨ।  ਸੁਖ਼ਬੀਰ ਸਿੰਘ ਬਾਦਲ ਨੇ ਇਸ ਮੌਕੇ ਇਸ ਗੱਲ ਦਾ ਖ਼ਾਸ ਜ਼ਿਕਰ ਕੀਤਾ ਕਿ ਬਸਪਾ ਨਾਲ ਸਮਝੌਤਾ ਕਰਵਾਉਣ ਵਿੱਚ ਪਾਰਟੀ ਆਗੂ ਸ੍ਰੀ ਨਰੇਸ਼ ਗੁਜਰਾਲ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਅਹਿਮ ਭੂਮਿਕਾ ਨਿਭਾਈ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਗੱਠਜੋੜ ਲਈ ਬਸਪਾ ਦੀ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਦਾ ਧੰਨਵਾਦ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਹੋਇਆ ਗਠਜੋੜ , ਪੜ੍ਹੋ ਇਨ੍ਹਾਂ 20 ਸੀਟਾਂ ਉਪਰ ਚੋਣ ਲੜੇਗੀ ਬਸਪਾ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਜੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਸਰਕਾਰ ਆਈ ਤਾਂ ਅਗਲਾ ਉੱਪ ਮੁੱਖ ਮੰਤਰੀ ਦਲਿਤ ਵਰਗ 'ਚੋਂ ਹੋਵੇਗਾ। ਬਹੁਜਨ ਸਮਾਜ ਪਾਰਟੀ 14 ਅਪ੍ਰੈਲ 1984 ਨੂੰ ਹੋਂਦ 'ਚ ਆਈ ਸੀ। ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਦੇਸ਼ ਨਾਲੋਂ ਵੀ ਜ਼ਿਆਦਾ, ਭਾਵ 31 ਫੀਸਦੀ ਤੋਂ ਵੱਧ ਹੈ। ਹਾਲਾਂਕਿ, ਪਾਰਟੀ ਨੂੰ ਕਦੇ ਵੀ ਵੱਡੀ ਜਿੱਤ ਪ੍ਰਾਪਤ ਨਹੀਂ ਹੋਈ। ਦੱਸ ਦੇਈਏ ਕਿ ਸਾਲ 1996 'ਚ ਦੋਹਾਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਵਿਚ ਗਠਜੋੜ ਕੀਤਾ ਸੀ ਅਤੇ ਸੂਬੇ ਦੀਆਂ 13 'ਚੋ 11 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ।

-PTCNews

adv-img
adv-img