ਗਲੋਬਲ ਕਬੱਡੀ ਲੀਗ-2018 : ਦੂਜੇ ਦਿਨ ਖੇਡ ਮੈਦਾਨ 'ਚ ਖਿਡਾਰੀਆਂ ਦਾ ਜ਼ਬਰਦਸਤ ਮੁਕਾਬਲਾ , ਕੈਲੇਫੋਰਨੀਆ ਈਗਲਜ਼ (ਅਮਰੀਕਾ) ਅਤੇ ਮੈਪਲ ਲੀਫ (ਕੈਨੇਡਾ) ਨੇ ਗੱਡਿਆ ਜਿੱਤ ਦਾ ਝੰਡਾ

By  Shanker Badra October 15th 2018 09:48 PM -- Updated: October 16th 2018 12:55 PM

ਗਲੋਬਲ ਕਬੱਡੀ ਲੀਗ-2018 : ਦੂਜੇ ਦਿਨ ਖੇਡ ਮੈਦਾਨ 'ਚ ਖਿਡਾਰੀਆਂ ਦਾ ਜ਼ਬਰਦਸਤ ਮੁਕਾਬਲਾ , ਕੈਲੇਫੋਰਨੀਆ ਈਗਲਜ਼ (ਅਮਰੀਕਾ) ਅਤੇ ਮੈਪਲ ਲੀਫ (ਕੈਨੇਡਾ) ਨੇ ਗੱਡਿਆ ਜਿੱਤ ਦਾ ਝੰਡਾ:ਪੰਜਾਬ ਸਰਕਾਰ ਵੱਲੋਂ 14 ਅਕਤੂਬਰ ਤੋਂ 3 ਨਵੰਬਰ ਤੱਕ ਗਲੋਬਲ ਕਬੱਡੀ ਲੀਗ ਕਰਵਾਈ ਜਾ ਰਹੀ ਹੈ।ਇਸ ਲੀਗ ਦੇ ਦੂਜੇ ਦਿਨ ਅੱਜ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਸ਼ਾਨਦਾਰ ਮੈਚ ਖੇਡੇ ਗਏ ਹਨ।

ਗਲੋਬਲ ਕਬੱਡੀ ਲੀਗ ਦੇ ਦੂਜੇ ਦਿਨ ਪਹਿਲਾ ਮੈਚ ਕੈਲੇਫੋਰਨੀਆ ਈਗਲਜ਼ (ਅਮਰੀਕਾ) ਅਤੇ ਬਲੈਕ ਪੈਂਥਰਜ਼ (ਅਮਰੀਕਾ) ਵਿਚਕਾਰ ਖੇਡਿਆ ਗਿਆ ਹੈ।ਇਸ ਮੈਚ ਸਖਤ ਮੁਕਾਬਲੇ ਮਗਰੋਂ ਕੈਲੇਫੋਰਨੀਆ ਈਗਲਜ਼ (ਅਮਰੀਕਾ) ਨੇ ਬਲੈਕ ਪੈਂਥਰਜ਼ (ਅਮਰੀਕਾ) ਨੂੰ 59-45 ਦੇ ਫਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ।

ਇਸ ਤੋਂ ਇਲਾਵਾ ਦੂਜਾ ਮੈਚ ਮੈਪਲ ਲੀਫ (ਕੈਨੇਡਾ) ਅਤੇ ਸਿੰਘ ਵਾਰੀਅਰਜ਼ (ਪੰਜਾਬ) ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ ਹੈ।ਇਸ ਮੈਚ ਵਿੱਚ ਮੈਪਲ ਲੀਫ (ਕੈਨੇਡਾ) ਨੇ ਸਿੰਘ ਵਾਰੀਅਰਜ਼ (ਪੰਜਾਬ) ਨੂੰ 53 -45 ਦੇ ਫਰਕ ਨਾਲ ਸਖਤ ਟੱਕਰ ਦਿੱਤੀ।

ਜਾਣਕਾਰੀ ਮੁਤਾਬਕ ਗਲੋਬਲ ਕਬੱਡੀ ਲੀਗ ਦੇ ਦੂਜੇ ਦਿਨ ਇਹ ਮੈਚ ਸ਼ਾਮ 6 ਵਜੇ ਤੋਂ 8.30 ਵਜੇ ਤੱਕ ਹੋਏ ਹਨ।

-PTCNews

Related Post