ਅੱਜ ਤੋਂ ਸ਼ੁਰੂ ਹੋ ਰਿਹੈ GLOBAL KABBADI LEAGUE, ਇਹ ਕਪਤਾਨ ਸੰਭਾਲਣਗੇ ਟੀਮਾਂ ਦੀ ਕਮਾਨ!!

By  Joshi October 14th 2018 03:45 PM

ਅੱਜ ਤੋਂ ਸ਼ੁਰੂ ਹੋ ਰਿਹੈ GLOBAL KABBADI LEAGUE, ਇਹ ਕਪਤਾਨ ਸੰਭਾਲਣਗੇ ਟੀਮਾਂ ਦੀ ਕਮਾਨ!!

ਜਲੰਧਰ: ਪੰਜਾਬੀਆਂ ਦੀ ਮਾਂ ਖੇਡ ਮੰਨੀ ਜਾਨ ਵਾਲੀ ਕਬੱਡੀ ਹੁਣ ਇੱਕ ਵਾਰ ਫਿਰ ਤੋਂ ਟੀਵੀ ‘ਤੇ ਦੇਖਣ ਨੂੰ ਮਿਲੇਗੀ।ਅੱਜ ਸ਼ੁਰੂ ਹੋਣ ਵਾਲੀ ਗਲੋਬਲ ਕਬੱਡੀ ਲੀਗ ਵਿੱਚ ਪੰਜਾਬ ਦੇ ਗੱਭਰੂ ਖੇਡਦੇ ਹੋਏ ਦਿਖਾਈ ਦੇਣਗੇ।

ਤੁਹਾਨੂੰ ਦੱਸ ਦੇਈਏ ਕਿ ਗਲੋਬਲ ਕਬੱਡੀ ਲੀਗ ਦਾ ਉਦਘਾਟਨ ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਅੱਜ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕੀਤਾ ਜਾਵੇਗਾ। ਇਹ ਕਬੱਡੀ ਦਾ ਮਹਾਕੁੰਭ 14 ਅਕਤੂਬਰ ਤੋਂ ਸ਼ੁਰੂ ਹੋ ਕੇ 3 ਨਵੰਬਰ ਤੱਕ ਚੱਲੇਗਾ। ਇਸ ਲੀਗ ਵਿੱਚ ਤੁਹਾਨੂੰ ਨਾਮੀ ਖਿਡਾਰੀ ਖੇਡਦੇ ਹੋਏ ਦਿਖਾਈ ਦੇਣਗੇ।

ਕਬੱਡੀ ਦੇ ਇਸ ਮਹਾਕੁੰਭ 'ਚ ਚੋਟੀ ਦੀਆਂ 6 ਟੀਮਾਂ ਹਿੱਸਾ ਲੈਣਗੀਆਂ। ਜਿਸ ਵਿੱਚ ਸਿੰਘ ਵਾਰੀਇਸ ਪੰਜਾਬ, ਦਿੱਲੀ ਟਾਈਗਰ,ਹਰਿਆਣਾ ਲਾਈਨਜ਼,ਕੈਲੇਫੋਰਨੀਆ ਈਗਲਜ਼, ਮੈਪਲ ਲੀਫ਼ ਕੈਨੇਡਾ,ਬਲੈਕ ਪੈਨਥਰਸ ਹਨ। ਜਿੰਨ੍ਹਾਂ ਦੀ ਕਮਾਨ ਪੰਜਾਬ ਅਤੇ ਹਰਿਆਣਾ ਦੇ ਚੋਟੀ ਦੇ ਗੱਭਰੂਆਂ ਦੇ ਹੱਥ ਸੌਂਪੀ ਗਈ ਹੈ।

ਜਿਸ ਵਿੱਚ ਸਿੰਘ ਵਾਰੀਇਸ ਪੰਜਾਬ ਟੀਮ ਦੀ ਕਮਾਨ ਤਰਿੰਦਰ ਸਿੰਘ ਨੰਨੀ, ਦਿੱਲੀ ਟਾਈਗਰ ਦੀ ਪਰਨੀਕ, ਹਰਿਆਣਾ ਲਾਈਨਜ਼ ਦੀ ਵਿਨੈ ਖੱਤਰੀ, ਕੈਲੇਫੋਰਨੀਆ ਈਗਲਜ਼ ਦੀ ਮੰਗਤ ਸਿੰਘ ਮੰਗੀ, ਮੈਪਲ ਲੀਫ਼ ਕੈਨੇਡਾ ਦੀ ਸੁੱਖਾ ਭੰਡਾਲ ਅਤੇ ਬਲੈਕ ਪੈਨਥਰਸ ਦੀ ਯਾਦਵਿੰਦਰ ਦੇ ਹੱਥ ਸੌਂਪੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਮੁਕਾਬਲੇ ਦਾ ਪਹਿਲਾ ਮੈਚ ਸਿੰਘ ਵਾਰੀਇਸ ਅਤੇ ਹਰਿਆਣਾ ਲਾਈਨਜ਼ ਵਿਚਾਲੇ ਖੇਡਿਆ ਜਾਵੇਗਾ, ਜਿਸ ਦਾ ਲਾਈਵ ਪ੍ਰਸਾਰਣ ਸ਼ਾਮੀ ਪੀ.ਟੀ.ਸੀ ਨਿਊਜ਼ ‘ਤੇ ਦਿਖਾਇਆ ਜਾਵੇਗਾ। ਨਾਲ ਹੀ ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 1 ਕਰੋੜ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਦੂਸਰੇ ਅਤੇ ਤੀਸਰੇ ਸਥਾਨ `ਤੇ ਰਹਿਣ ਵਾਲੀਆਂ ਟੀਮਾਂ ਨੂੰ 50 ਅਤੇ 25 ਲੱਖ ਦੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ।

—PTC News

Related Post