ਜੀ.ਐਨ.ਡੀ.ਯੂ ਦੇ ਅਧਿਆਪਕ ਲਾਪਤਾ ਹੋਣ ਦਾ ਮਾਮਲਾ: ਮੁੱਖ ਸ਼ੱਕੀ ਨੇ ਉਤਾਰਿਆ ਖੁਦ ਨੂੰ ਮੌਤ ਦੇ ਘਾਟ

By  Joshi September 21st 2017 03:53 PM

ਜੀ.ਐਨ.ਡੀ.ਯੂ ਦੇ ਅਧਿਆਪਕ ਲਾਪਤਾ ਹੋਣ ਦੇ ਮਾਮਲੇ 'ਚ ਮੁੱਖ ਸ਼ੱਕੀ ਨੇ ਮਹਾਰਾਸ਼ਟਰ ਵਿੱਚ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਇਸ ਗੱਲ ਦੀ ਤਸਦੀਕ ਕਰਨ ਲਈ ੧੨ ਘੰਟਿਆਂ ਤੋਂ ਵੱਧ ਸਮਾਂ ਲਗਾਇਆ ਕਿ ਅਤੇ ਪੁਸ਼ਟੀ ਕੀਤੀ ਕਿ ਉਸੀ ਮੌਤ ਹੋ ਚੁੱਕੀ ਹੈ ਜਦਕਿ ਪੁਲਿਸ ਪੀੜਤ ਦਾ ਠਿਕਾਣਾ ਪਤਾ ਨਹੀਂ ਕਰ ਸਕੀ। GNDU teacher disappearance

GNDU teacher disappearance: Suspect kills self in Maharashtraਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ (ਸਿਟੀ-ਆਈ) ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਜਜਿੰਦਰ ਸਿੰਘ ਵਿਰਕ ਉਰਫ ਗੈਰੀ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਘਟਨਾ ਬਾਰੇ ਪੁਲਸ ਦਾ ਕੋਈ ਇਸ਼ਾਰਾ ਨਹੀਂ ਕੀਤਾ ਗਿਆ ਜਦੋਂ ਤੱਕ ਟੀਮ ਖੁਦ ਉਥੇ ਨਹੀਂ ਪਹੁੰਚੀ। ਗੈਰੀ ਨੇ ਆਪਣੇ ਆਪ ਨੂੰ ਅੰਬਾਲਿ, ਮਹਾਰਾਸ਼ਟਰ ਵਿੱਚ ਇੱਕ ਸੈਰ-ਸਪਾਟਾ ਸਥਾਨ ਵਿੱਚ ਫਾਂਸੀ ਲਗਾ ਲਈ। ਉਥੋਂ ਇੱਕ ਸੁਸਾਈਡ ਨੋਟ ਵੀ ਮਿਲਿਆ। GNDU teacher disappearance

GNDU teacher disappearance: Suspect kills self in Maharashtraਉਸ ਨੇ ਕਿਹਾ, "ਜਦੋਂ ਤੱਕ ਸਾਡੀ ਟੀਮ ਆਪ ਉਥੇ ਨਹੀਂ ਪਹੁੰਚੀ, ਉਦੋਂ ਤੱਕ ਅਸੀਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ"

ਇਸ ਘਟਨਾ ਦੌਰਾਨ ਪੀੜਤਾ ਗੈਰੀ ਤੋਂ ਆਪਣੇ ਪੈਸੇ ਵਾਪਿਸ ਲੈਣ ਲਈ ਸੀ ਅਤੇ ਉਸਨੇ ਆਪਣੇ ਕਮਰੇ ਵਿਚ ਇਕ ਨੋਟ ਰੱਖਿਆ ਸੀ, ਜਿਸ 'ਤੇ ਲਿਖਿਆ ਸੀ ਕਿ ਉਹ ਉਸ ਪੈਸੇ ਨੂੰ ਵਾਪਸ ਲੈਣ ਲਈ ਗੈਰੀ ਨਾਲ ਮਿਲਣ ਜਾ ਰਹੀ ਹੈ, ਜੋ ਗੈਰੀ ਨੇ ਉਸ ਤੋਂ ਉਧਾਰ ਲਏ ਸਨ।ਉਸ ਨੇ ਇਹ ਵੀ ਕਿਹਾ ਕਿ ਜੇ ਉਸ ਨਾਲ ਕੁਝ ਗਲਤ ਹੋਇਆ ਤਾਂ ਸਿਰਫ ਗੈਰੀ ਹੀ ਜ਼ਿੰਮੇਵਾਰ ਹੋਵੇਗਾ।

GNDU teacher disappearance: Suspect kills self in Maharashtraਸੁਖਪ੍ਰੀਤ ਕੌਰ ੧੧ ਸਤੰਬਰ ਤੋਂ ਲਾਪਤਾ ਸੀ ਅਤੇ ਇਸ ਘਟਨਾ ਤੋਂ ਚਾਰ ਦਿਨਾਂ ਬਾਅਦ ਉਸ ਦੇ ਪਿਤਾ ਨੇ ਜੀ.ਐਨ.ਡੀ.ਯੂ. ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੂੰ ਕਿਸੇ ਅਗਵਾਕਾਰ ਤੋਂ ਕੁਝ ਮੈਸੇਜ ਆਏ ਸਨ। ਉਹ ਕੈਂਪਸ ਵਿਚ ਜੀ.ਐਨ.ਡੀ.ਯੂ. ਦੇ ਫੈਕਲਟੀ ਰਿਹਾਇਸ਼ ਵਿਚ ਰਹਿੰਦੀ ਸੀ। GNDU teacher disappearance

ਪਰਿਵਾਰ ਦੇ ਮੈਂਬਰਾਂ ਨੇ ਖ਼ੁਦ ਆਪਣੇ ਸਰੋਤਾਂ ਰਾਹੀ ਸੀਸੀਟੀਵੀ ਫੁਟੇਜ ਦਾ ਪ੍ਰਬੰਧ ਂ ਕੀਤਾ ਅਤੇ ਸੁਖਪ੍ਰੀਤ ਕੌਰ ਨੂੰ ਲੱਭਣ ਲਈ ਪੁਲਿਸ ਨੂੰ ਸੌਂਪ ਦਿੱਤਾ। ਸੁਖਪ੍ਰੀਤ ਨੂੰ ਲੱਭਣ ਲਈ ਪੁਲੀਸ ਨੇ ਕੋਈ ਗੰਭੀਰ ਕਾਰਵਾਈ ਨਹੀਂ ਕੀਤੀ।

ਇਹ ਵੀ ਪਤਾ ਲੱਗਿਆ ਸੀ ਕਿ ਉਹ ਬਿਆਸ ਜਾਂ ਸੁਭਾਨਪੁਰ ਤੋਂ ਬਾਹਰ ਨਹੀਂ ਹੋ ਸਕਦੀ, ਜਿਸ ਨੂੰ ਜਾਣਦਿਆਂ ਪੁਲਸ ਉਸ ਦਾ ਪਤਾ ਲਗਾਉਣ ਲਈ ਇਨ੍ਹਾਂ ਇਲਾਕਿਆਂ ਵਿਚ ਖੋਜ ਮੁਹਿੰਮ ਚਲਾ ਸਕਦੀ ਸੀ।

—PTC News

Related Post