ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮ੍ਰਿਤਕ ਦੇਹ ਪਣਜੀ 'ਚ ਸਥਿਤ ਭਾਜਪਾ ਦਫ਼ਤਰ ਲਿਆਂਦੀ

By  Shanker Badra March 18th 2019 01:10 PM -- Updated: March 18th 2019 04:43 PM

ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮ੍ਰਿਤਕ ਦੇਹ ਪਣਜੀ 'ਚ ਸਥਿਤ ਭਾਜਪਾ ਦਫ਼ਤਰ ਲਿਆਂਦੀ:ਦਿੱਲੀ : ਗੋਆ ਦੇ ਮੁੱਖ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਭਾਜਪਾ ਆਗੂ ਮਨੋਹਰ ਪਾਰੀਕਰ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ।

Goa Chief Minister Manohar Parrikar Dead body Panaji BJP office ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮ੍ਰਿਤਕ ਦੇਹ ਪਣਜੀ 'ਚ ਸਥਿਤ ਭਾਜਪਾ ਦਫ਼ਤਰ ਲਿਆਂਦੀ

ਜਿਸ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਰਾਜਧਾਨੀ ਪਣਜੀ 'ਚ ਸਥਿਤ ਭਾਜਪਾ ਦੇ ਮੁੱਖ 'ਚ ਲਿਆਂਦੀ ਗਈ ਹੈ।ਇਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਗਏ ਹਨ।ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸਾਹ ਵੀ ਪਹੁੰਚ ਰਹੇ ਹਨ।

Goa Chief Minister Manohar Parrikar Dead body Panaji BJP office ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮ੍ਰਿਤਕ ਦੇਹ ਪਣਜੀ 'ਚ ਸਥਿਤ ਭਾਜਪਾ ਦਫ਼ਤਰ ਲਿਆਂਦੀ

ਉਹ ਇਕ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ, ਜਿੰਨ੍ਹਾਂ ਨੇ ਬੀਤੀ ਰਾਤ ਪਣਜੀ ਵਿਚ ਆਖਰੀ ਸਾਹ ਲਿਆ ਹੈ।ਉਨ੍ਹਾਂ ਦੀ ਸਿਹਤ ਪਿਛਲੇ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਸੀ।ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਦੇਹਾਂਤ ਦੇ ਚੱਲਦਿਆਂ ਅੱਜ ਗੋਆ 'ਚ ਬੌਂਬੇ ਹਾਈਕੋਰਟ ਅਤੇ ਜ਼ਿਲ੍ਹਾ ਅਦਾਲਤਾਂ ਬੰਦ ਰਹਿਣਗੀਆਂ।

Goa Chief Minister Manohar Parrikar Dead body Panaji BJP office ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮ੍ਰਿਤਕ ਦੇਹ ਪਣਜੀ 'ਚ ਸਥਿਤ ਭਾਜਪਾ ਦਫ਼ਤਰ ਲਿਆਂਦੀ

ਦੱਸ ਦੇਈਏ ਕਿ 63 ਸਾਲਾਂ ਦੇ ਮਨੋਹਰ ਪਾਰੀਕਰ ਇੱਕ ਸਾਲ ਤੋਂ ਕੈਂਸਰ ਨਾਲ ਜੂਝ ਰਹੇ ਸਨ।ਇਸ ਤੋਂ ਬਾਅਦ ਉਨ੍ਹਾਂ ਨੂੰ ਗੋਆ ਦੇ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਸੀ।ਅਗਲੇ ਦਿਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਲਿਜਾਇਆ ਗਿਆ।ਉਨ੍ਹਾਂ ਦਾ ਕੁਝ ਦਿਨ ਤੱਕ ਅਮਰੀਕਾ 'ਚ ਇਲਾਜ ਵੀ ਚੱਲਿਆ ਹੈ।

-PTCNews

Related Post