ਨਹੀਂ ਰਹੇ ਗੋਲਡਨ ਬਾਬਾ, ਕੱਪੜੇ ਦਾ ਕਾਰੋਬਾਰ ਛੱਡ ਕੇ ਬਣੇ ਸਨ ਸਨਿਆਸ

By  Shanker Badra July 1st 2020 05:04 PM

ਨਹੀਂ ਰਹੇ ਗੋਲਡਨ ਬਾਬਾ, ਕੱਪੜੇ ਦਾ ਕਾਰੋਬਾਰ ਛੱਡ ਕੇ ਬਣੇ ਸਨ ਸਨਿਆਸ:ਨਵੀਂ ਦਿੱਲੀ : ਪੂਰੇ ਦੇਸ਼ ਵਿੱਚ 'ਗੋਲਡਨ ਬਾਬਾ' ਦੇ ਨਾਂ ਨਾਲ ਮਸ਼ਹੂਰ ਸੁਧੀਰ ਕੁਮਾਰ ਮੁੱਕੜ ਦਾ ਲੰਬੀ ਬਿਮਾਰੀ ਮਗਰੋਂ ਅੱਜ ਏਮਜ਼ ਵਿੱਚ ਦਿਹਾਂਤ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਕੈਂਸਰ ਸੀ। ਉਹ ਮੂਲ ਰੂਪ ਵਿੱਚ 'ਗੋਲਡਨ ਬਾਬਾ ਗਾਜ਼ਿਆਬਾਦ ਦੇ ਵਾਸੀ ਸਨ। ਉਹ ਹਰਿਦੁਆਰ ਦੇ ਕਈ ਅਖਾੜਿਆਂ ਨਾਲ ਜੁੜੇ ਹੋਏ ਸਨ। ਇਸ ਤੋਂ ਪਹਿਲਾਂ ਉਹ ਦਿੱਲੀ ਵਿੱਚ ਕੱਪੜੇ ਦਾ ਕਾਰੋਬਾਰ ਕਰਦੇ ਸਨ।

ਦਰਅਸਲ 'ਚ ਸੋਨੇ ਨੂੰ ਆਪਣਾ ਇਸ਼ਟ ਮੰਨਣ ਵਾਲੇ ਗੋਲਡਨ ਬਾਬਾ ਹਮੇਸ਼ਾ ਸੋਨੇ ਦੇ ਗਹਿਣਿਆਂ ਨਾਲ ਲੱਦੇ ਰਹਿੰਦੇ ਸਨ। ਸਾਲ 1972 ਤੋਂ ਹੀ ਉਨਾਂ ਦਾ ਇਹੀ ਰੂਪ ਦੇਖਿਆ ਜਾਂਦਾ ਰਿਹਾ ਹੈ। ਗੋਲਡਨ ਬਾਬਾ ਹਮੇਸ਼ਾ ਆਪਣੀਆਂ ਦਸੇ ਊਂਗਲਾਂ ਵਿੱਚ ਅੰਗੂਠੀਆਂ ਤੋਂ ਬਿਨਾਂ ਬਾਹਾਂ ਅਤੇ ਗਲ ਵਿੱਚ ਗਹਿਣੇ ਪਾ ਕੇ ਰੱਖਦੇ ਸਨ। ਜਦੋਂ ਕਿ ਸਨਿਆਸੀ ਤੋਂ ਪਹਿਲਾਂ ਉਹ ਕੱਪੜੇ ਦਾ ਵਪਾਰੀ ਸੀ।

Golden baba alias sudhir makkar died ਨਹੀਂ ਰਹੇ ਗੋਲਡਨ ਬਾਬਾ, ਕੱਪੜੇ ਦਾ ਕਾਰੋਬਾਰ ਛੱਡ ਕੇ ਬਣੇ ਸਨ ਸਨਿਆਸ

ਇਸ ਦੇ ਲਈ ਆਪਣੀ ਸੁਰੱਖਿਆ ਲਈ ਉਨਾਂ ਨੇ 25-30 ਬੌਡੀਗਾਰਡ ਵੀ ਰੱਖੇ ਹੋਏ ਸਨ। ਪੂਰਬੀ ਦਿੱਲੀ ਦੇ ਗਾਂਧੀ ਨਗਰ ਵਿੱਚ ਰਹਿਣ ਵਾਲੇ ਮੱਕੜ ਕਾਫ਼ੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਤੋਂ ਬਾਅਦ ਉਨਾਂ ਨੂੰ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮੰਗਲਵਾਰ ਦੇਰ ਰਾਤ ਉਨਾਂ ਨੇ ਅੰਤਮ ਸਾਹ ਲਿਆ ਹੈ। ਉਹ ਕਾਵੜ ਯਾਤਰਾ ਵਿਚ 21 ਲਗਜ਼ਰੀ ਕਾਰਾਂ ਅਤੇ 20 ਕਿਲੋਗ੍ਰਾਮ ਸੋਨਾ ਪਹਿਨ ਕੇ ਸੁਰਖੀਆਂ ਵਿਚ ਆਏ ਸੀ।

Golden baba alias sudhir makkar died ਨਹੀਂ ਰਹੇ ਗੋਲਡਨ ਬਾਬਾ, ਕੱਪੜੇ ਦਾ ਕਾਰੋਬਾਰ ਛੱਡ ਕੇ ਬਣੇ ਸਨ ਸਨਿਆਸ

ਦੱਸ ਦੇਈਏ ਕਿ ਗੋਲਡਨ ਬਾਬਾ ਖਿਲਾਫ਼ ਪੂਰਬੀ ਦਿੱਲੀ ਵਿੱਚ ਅਗਵਾ, ਫਿਰੌਤੀ, ਜਬਰਨ ਵਸੂਲੀ, ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਜਿਹੇ ਅਪਰਾਧਾਂ ਵਿੱਚ ਮੁਕੱਦਮੇ ਦਰਜ ਹਨ। ਸੰਨਿਆਸੀ ਬਣਨ ਤੋਂ ਪਹਿਲਾਂ ਗੋਲਡਨ ਬਾਬਾ ਕੱਪੜੇ ਦਾ ਕਾਰੋਬਾਰ ਕਰਦੇ ਸਨ। ਗਾਂਧੀਨਗਰ ਦੀ ਅਸ਼ੋਕ ਗਲੀ ਵਿੱਚ ਉਸ ਨੇ ਆਪਣਾ ਛੋਟਾ ਜਿਹਾ ਆਸ਼ਰਮ ਵੀ ਬਣਾਇਆ ਸੀ।

-PTCNews

Related Post