ਗੋਲਡਨ ਗਰਲ ਹਿਮਾ ਦਾਸ ਦੀ ਇਹ ਖ਼ੂਬੀ ਹੋਈ ਵਾਇਰਲ...

By  Jashan A July 26th 2019 07:25 PM

ਗੋਲਡਨ ਗਰਲ ਹਿਮਾ ਦਾਸ ਦੀ ਇਹ ਖ਼ੂਬੀ ਹੋਈ ਵਾਇਰਲ...,ਗੋਲਡਨ ਗਰਲ ਹਿਮਾ ਦਾਸ ਨੇ ਮਹਿਜ਼ 19 ਦਿਨਾਂ 'ਚ 5 ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕਾਮਯਾਬੀ 'ਤੇ ਪੂਰਾ ਦੇਸ਼ ਉਹਨਾਂ ਨੂੰ ਸਲਾਮ ਕਰ ਰਿਹਾ ਹੈ। ਆਮ ਜਨਤਾ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੀ ਸਫ਼ਲਤਾ 'ਤੇ ਵਧਾਈਆਂ ਦਿੱਤੀਆਂ ਹਨ। ਅੱਜ ਪੂਰਾ ਦੇਸ਼ ਹਿਮਾ 'ਤੇ ਮਾਣ ਕਰ ਰਿਹਾ ਹੈ।

ਹਾਲ ਹੀ 'ਚ ਹਿਮਾ ਨੇ ਚੈੱਕ ਗਣਰਾਜ 'ਚ ਨੋਵੇ ਮੋਸਟੋ ਨਾਡ ਮੇਟੁਜੀ ਗ੍ਰਾਂ ਪ੍ਰੀ 'ਚ ਮਹਿਲਾਵਾਂ ਦੀ 400 ਮੀਟਰ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਦੇ ਹੋਏ ਪੰਜਵਾਂ ਸੋਨ ਤਮਗਾ ਜਿੱਤਿਆ ਸੀ।

ਹੋਰ ਪੜ੍ਹੋ: ਬਿਹਾਰ 'ਚ ਹੜ੍ਹ ਨੇ ਮਚਾਈ ਤਬਾਹੀ, ਡਰੰਮ ਦੀ ਕਿਸ਼ਤੀ 'ਤੇ ਵਿਦਾ ਕੀਤੀ ਧੀ, ਦੇਖੋ ਵੀਡੀਓ

ਹਿਮਾ ਦਾਸ ਦਾ ਇਕ ਵੀਡੀਓ ਖੂਬ ਚਰਚਾ 'ਚ ਹੈ। ਉਹ ਰਸੋਈ 'ਚ ਦਾਲ ਬਣਾਉਂਦੇ ਹੋਏ ਨਜ਼ਰ ਆ ਰਹੀ ਹੈ। ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ 'ਚ ਹਿਮਾ ਦਾਸ ਯੂਰਪੀਅਨ ਹੋਟਲ ਦੇ ਇਕ ਕਮਰੇ 'ਚ ਦਾਲ ਬਣਾ ਰਹੀ ਹੈ।

https://twitter.com/GeetimaK/status/1153514263459143680?s=20

ਉਹ ਕਹਿੰਦੀ ਹੈ ਕਿ ਐਤਵਾਰ ਦੇ ਕਾਰਨ ਅੱਜ ਕੋਈ ਅਭਿਆਸ ਸੈਸ਼ਨ ਨਹੀਂ ਸੀ ਤੇ ਵਿਹਲੀ ਸੀ। ਇਸ ਦੇ ਨਾਲ ਹੀ ਇੰਜੁਆਏ ਦੇ ਲਈ ਭਾਰਤੀ ਖਾਸਕਰ ਅਸਮੀਆ ਸ਼ੈਲੀ ਦੀ ਦਾਲ ਤਿਆਰ ਕੀਤੀ ਹੈ।

-PTC News

Related Post