ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਬੰਦ ਉੱਪਰ ਲੱਗੇ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ

By  Shanker Badra March 12th 2020 06:40 PM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਬੰਦ ਉੱਪਰ ਲੱਗੇ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ:ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦ ਉੱਪਰ ਲੱਗੇ ਸੋਨੇ ਦੇ ਪੱਤਰਿਆਂ ਦੀ ਚਮਕ ਬਰਕਰਾਰ ਰੱਖਣ ਲਈ ਕਾਰ ਸੇਵਾ ਆਰੰਭ ਹੋ ਗਈ ਹੈ। ਇਹ ਸੇਵਾ ਇੰਗਲੈਂਡ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਯੂਕੇ) ਵੱਲੋਂ ਕੀਤੀ ਜਾ ਰਹੀ ਹੈ।

Golden Temple sewa Start on the cleaning the gold plating In Amritsar ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਬੰਦ ਉੱਪਰ ਲੱਗੇ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ

ਇਸ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ.ਕੇ.) ਦੇ ਮੈਂਬਰਾਂ ਨੂੰ ਸੋਨੇ ਦੀ ਧੁਆਈ ਕਰਨ ਦੀ ਕਾਰ ਸੇਵਾ ਸੌਂਪੀ ਗਈ ਹੈ। ਜਿਸ ਤਹਿਤ ਅੱਜ ਜੱਥੇ ਦੇ ਮੈਂਬਰਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਲੱਗੇ ਸੋਨੇ ਦੀ ਧੁਆਈ ਦਾ ਕਾਰਜ ਆਰੰਭ ਕੀਤਾ ਗਿਆ ਹੈ, ਇਹ ਸੇਵਾ ਲਗਭਗ 10 ਦਿਨਾਂ ਤੱਕ ਚੱਲੇਗੀ।

Golden Temple sewa Start on the cleaning the gold plating In Amritsar ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਬੰਦ ਉੱਪਰ ਲੱਗੇ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ

ਇਸ ਸੰਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਬਾਬਾ ਮਹਿੰਦਰ ਸਿੰਘ ਬਰਮਿੰਘਮ ਯੂਕੇ ਵਾਲਿਆਂ ਵੱਲੋਂ ਆਪਣੇ 25 ਮੈਂਬਰੀ ਜਥੇ ਦੇ ਸਹਿਯੋਗ ਨਾਲ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਆਪਣੇ ਹੱਥੀਂ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ ਕੀਤੀ ਹੈ।

Golden Temple sewa Start on the cleaning the gold plating In Amritsar ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਬੰਦ ਉੱਪਰ ਲੱਗੇ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ

ਦੱਸ ਦੇਈਏ ਕਿ ਅਧਿਆਤਮਕਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਹੋਏ ਸੋਨੇ ਦੀ ਚਮਕ ਨੂੰ ਪ੍ਰਦੂਸ਼ਣ ਪ੍ਰਭਾਵਿਤ ਕਰ ਰਿਹਾ ਹੈ ਅਤੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ 'ਤੇ ਸੋਨੇ ਦੀ ਧੁਆਈ ਕਰਵਾਈ ਜਾਂਦੀ ਹੈ ਤਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਅਲੌਕਿਕ ਦਿੱਖ ਨੂੰ ਬਰਕਰਾਰ ਰੱਖਿਆ ਜਾਵੇ।

-PTCNews

Related Post