ਇਸ ਦੇਸ਼ ਦੀ ਨਾਗਰਿਕਤਾ ਲੈਣੀ ਹੋਈ ਸੌਖੀ, ਕਰੋ ਅਪਲਾਈ! 

By  Joshi August 5th 2017 03:10 PM

Good news Qatar immigrants,get Qatar PR easily,rules change,apply now!

ਖਾੜੀ ਦੇਸ਼ਾਂ 'ਚ ਪੱਕੀ ਨਾਗਰਿਕਤਾ ਦੀ ਕੋਈ ਅਲੱਗ ਯੋਜਨਾ ਅਜੇ ਤੱਕ ਤਿਆਰ ਨਹੀਂ ਕੀਤੀ ਗਈ ਸੀ। ਪਰ ਹੁਣ ਇੱਕ ਅਜਿਹੀ ਪਹਿਲੀ ਯੋਜਨਾ ਤਿਆਰ ਹੋ ਚੁੱਕੀ ਹੈ ਜਿਸ ਰਾਹੀਂ ਜਿਸ ਰਾਹੀਂ ਕਾਮਿਆਂ ਨੂੰ ਪੱਕੀ ਨਾਗਰਿਕਤਾ ਮਿਲ ਰਹੀ ਹੈ।

Good news Qatar immigrants,get Qatar PR easily,rules change,apply now!ਕਤਰ ਵਿੱਚ ਵਿਦੇਸ਼ੀ ਕਾਮਿਆਂ ਨੂੰ ਪੱਕੀ ਨਾਗਰਿਕਤਾ ਦੇਣ ਬਾਰੇ ਵਿਚਾਰ ਚਰਚਾ ਹੋ ਰਹੀ ਹੈ।  ਹਾਂਲਾਕਿ ਕੈਬਨਿਟ ਵੱਲੋਂ ਇਸ ਫੈਸਲੇ ਨੂੰ ਮਨਜੂਰੀ ਮਿਲ ਚੁੱਕੀ ਹੈ, ਪਰ ਇਸ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ। ਮਸੌਦੇ ਅਨੁਸਾਰ ਪੱਕੇ ਹੋਣ ਲਈ ਜਾਂ ਤਾਂ ਕਤਰ ਦੀਆਂ ਔਰਤਾਂ ਨਾਲ ਵਿਆਹ ਕਰਨਾ ਪਵੇਗਾ ਜਾਂ ਉਹ ਪ੍ਰਵਾਸੀ ਜੋ ਚੰਗਾ ਕੰਮ ਕਰਨ ਉਹਨਾਂ ਨੂੰ ਪੱਕੇ ਤੌਰ 'ਤੇ ਰਹਿਣ ਦੀ ਇਜਾਜ਼ਤ ਮਿਲ ਸਕਦੀ ਹੈ।

Good news Qatar immigrants,get Qatar PR easily,rules change,apply now!ਜ਼ਿਕਰਯੋਗ ਹੈ ਕਿ ਖਾੜੀ ਦੇਸ਼ਾਂ 'ਚ ਕਾਫੀ ਵਿਦੇਸ਼ੀ ਕਾਮੇ ਕੰਮ ਕਰਨ ਲਈ ਜਾਂਦੇ ਹਨ। ਇਸ ਦੇਸ਼ ਦੀ ਪੱਕੀ ਨਾਗਰਿਕਤਾ ਬਹੁਤ ਘੱਟ ਲੋਕਾਂ ਨੂੰ ਹੀ ਮਿਲਦੀ ਸੀ। ਕਤਰ ਦੀ ਕੁਲ ਆਬਾਦੀ 'ਚੋਂ ਸਿਰਫ ਕੁਝ ਪ੍ਰਤੀਸ਼ਤ ਲੋਕ ਹੀ ਇਸਦੇ ਨਾਗਰਿਕ ਹਨ ਕਿਉਂਕਿ ਕਤਰ 'ਚ ਵਿਦੇਸ਼ ਤੋਂ ਆਏ ਲੋਕਾਂ ਨੂੰ ਸਥਾਈ ਨਾਗਰਿਕਤਾ ਦੇਣ ਦਾ ਹਮੇਸ਼ਾ ਤੋਂ ਵਿਰੋਧ ਹੁੰਦਾ ਰਿਹਾ ਹੈ। ਉਥੋਂ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਬਹੁਤੇ ਵਿਦੇਸ਼ੀਆਂ ਨੂੰ ਉਥੋਂ ਦੀ ਨਾਗਰਿਕਤਾ ਮਿਲਣ ਨਾਲ ਉਥੋਂ ਦੀ ਮੂਲ ਆਬਾਦੀ ਦਾ ਢਾਂਚਾ ਬਦਲਣ ਦੇ ਆਸਾਰ ਹੁੰਦੇ ਹਨ ਜੋ ਕਿ ਦੇਸ਼ ਲਈ ਠੀਕ ਨਹੀਂ ਹਨ।

Good news Qatar immigrants,get Qatar PR easily,rules change,apply now!ਪੀ.ਆਰ ਮਿਲਣ ਵਾਲੇ ਪ੍ਰਵਾਸੀ ਉਥੇ ਮੁਫਤ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇਸ ਤਰ੍ਹਾਂ ਉਹ ਇਹਨਾਂ ਦੇਸ਼ਾ ਵਿੱਚ ਆਪਣਾ ਵਪਾਰ ਵੀ ਸ਼ੁਰੂ ਕਰ ਸਕਣਗੇ। ਇਸ ਤੋਂ ਇਲਾਵਾ ਸਰਕਾਰ ਦੁਆਰਾ ਲੇਬਰ ਸੋਧ ਲਾਗੂ ਹੋਣ ਦੀ ਗੱਲ ਵੀ ਚੱਲ ਰਹੀ ਹੈ।

—PTC News

Related Post